*ਬੱਚਿਆਂ ਤੇ, ਕਰਮ ਕਮਾ ਮਾਈਏ* ll,
ਸਾਡੀ, ਚੌਂਕੀ ਲੇਖੇ ਲਾ ਮਾਈਏ,,,
ਸਾਡੀ, ਚੌਂਕੀ ਲੇਖੇ ਲਾ ਮਾਈਏ l
*ਬਾਂਹ ਫੜ੍ਹ ਕੇ, ਕੋਲ ਬਿਠਾ ਮਾਈਏ* l
ਬਾਂਹ ਫੜ੍ਹ ਕੇ, ਕੋਲ ਬਿਠਾ ਮਾਈਏ,,,
"ਸਾਡੀ, ਚੌਂਕੀ ਲੇਖੇ ਲਾ ਮਾਈਏ" xll
ਅਸਾਂ ਆਸ ਮਾਂ ਛੱਡ ਕੇ, ਦੁਨੀਆਂ ਦੀ
"ਤੇਰੇ, ਦਰ ਦੀ ਗੁਲਾਮੀ ਕਰ ਲਈ ਏ" ll
ਤੇਰੀ ਮੇਹਰ ਦੇ ਰਤਨਾਂ, ਨਾਲ ਨੀ ਮਾਂ,
"ਇਸ, ਦਿਲ ਦੀ ਤਿਜ਼ੋਰੀ ਭਰ ਲਈ ਏ" ll
*ਸਾਡੀ, ਕੁੱਲ ਦੀ ਵੇਲ ਵਧਾ ਮਾਈਏ* l
ਸਾਡੀ, ਕੁੱਲ ਦੀ ਵੇਲ ਵਧਾ ਮਾਈਏ,,,
"ਸਾਡਾ, ਜਾਗਾ ਲੇਖੇ ਲਾ ਮਾਈਏ" xll
ਤੇਰੀ ਜਗਮਗ ਜੱਗਦੀ, ਜੋਤੀ ਨੂੰ
"ਅਸਾਂ, ਝੁੱਕ ਝੁੱਕ ਮੱਥਾ ਟੇਕ ਲਿਆ" l
ਤੇਰੇ ਨਾਮ ਦੀ ਗੰਗਾ, ਵਿੱਚ ਤਰ ਕੇ
"ਤੇਰਾ, ਅਦਭੁਤ ਜਲਵਾ ਦੇਖ ਲਿਆ" ll
*ਸਾਡੇ, ਘਰ ਤੂੰ ਗਈਂ ਏ ਆ ਮਾਈਏ* l
ਸਾਡੇ, ਘਰ ਤੂੰ ਗਈਂ ਏ ਆ ਮਾਈਏ,,,
"ਸਾਡੀ, ਚੌਂਕੀ ਲੇਖੇ ਲਾ ਮਾਈਏ" xll
ਬਿਨ ਮੰਗਿਆਂ, ਸਭ ਕੁਝ ਦੇਂਦੀ ਏ
"ਅਸਾਂ, ਮੂੰਹੋਂ ਨਾ ਕੁਝ ਵੀ ਕਹਿਣਾ ਏ" l
ਤੂੰ ਜੇਹੜੇ ਵੀ, ਰੰਗ ਵਿੱਚ ਰੱਖੇਗੀ
"ਮਾਂਏਂ, ਓਸੇ 'ਚ ਰਾਜ਼ੀ ਰਹਿਣਾ ਏ" ll
*ਲਿਆ, ਪਿਆਰ ਤੇਰੇ ਨਾਲ ਪਾ ਮਾਈਏ* l
ਲਿਆ, ਪਿਆਰ ਤੇਰੇ ਨਾਲ ਪਾ ਮਾਈਏ,,,
"ਸਾਡਾ, ਜਾਗਾ ਲੇਖੇ ਲਾ ਮਾਈਏ" xll
ਕਠਪੁਤਲੀ ਦੇ ਹੱਥ ਵਿੱਚ, ਕੁਝ ਵੀ ਨਹੀਂ
"ਸਭ, ਰੌਣਕਾਂ ਤੂੰਹੀਓਂ ਲਾਈਆਂ ਨੇ" l
ਕਰੇ ਰੋਮ ਰੋਮ ਤੇਰੇ, ਭਗਤਾਂ ਦਾ
"ਬੱਸ, ਤੇਰੀਆਂ ਹੀ ਵਡਿਆਈਆਂ ਨੇ" ll
*ਸਾਨੂੰ, ਰੰਗ ਨਿਰਦੋਸ਼ ਚੜ੍ਹਾ ਮਾਈਏ* l
ਸਾਨੂੰ, ਰੰਗ ਨਿਰਦੋਸ਼ ਚੜ੍ਹ ਮਾਈਏ,,,
"ਸਾਡੀ, ਚੌਂਕੀ ਲੇਖੇ ਲਾ ਮਾਈਏ" xll
*ਬੱਚਿਆਂ ਤੇ, ਕਰਮ ਕਮਾ ਮਾਈਏ* ll,
"ਸਾਡੀ, ਚੌਂਕੀ ਲੇਖੇ ਲਾ ਮਾਈਏ" xll
*ਬਾਂਹ ਫੜ੍ਹ ਕੇ, ਕੋਲ ਬਿਠਾ ਮਾਈਏ* ll,
"ਸਾਡੀ, ਚੌਂਕੀ ਲੇਖੇ ਲਾ ਮਾਈਏ" xll
"ਸਾਡਾ, ਜਾਗਾ ਲੇਖੇ ਲਾ ਮਾਈਏ" xll
ਅਪਲੋਡਰ- ਅਨਿਲਰਾਮੂਰਤੀਭੋਪਾਲ