विच मंदिरां दे खड़ के

ਵਿੱਚ ਮੰਦਿਰਾਂ / ਗ਼ੁਫ਼ਾ ਦੇ ਖੜ੍ਹ ਕੇ, ਭਗਤਾਂ ਨੇ ਵਾਜ਼ਾਂ ਮਾਰੀਆਂ ll
ਹੁਣ ਤਾਂ ਆਜਾ ਸ਼ੇਰਾਂਵਾਲੀਏ / ਜੋਤਾਂ ਵਾਲੀਏ ll
ਸ਼ੇਰ ਸਵਾਰੀ ਕਰਕੇ, ਭਗਤਾਂ ਨੇ ਵਾਜ਼ਾਂ ਮਾਰੀਆਂ l
ਵਿੱਚ ਮੰਦਿਰਾਂ ਦੇ ਖੜ੍ਹ ਕੇ,,,,,,,,,,,,,,,,,,,,,,,

ਆ ਮਈਆ, ਤੈਨੂੰ ਇਸ਼ਨਾਨ ਕਰਾਵਾਂ ll
ਹੱਥ ਵਿੱਚ ਗੜ੍ਹਵਾ ਫੜ੍ਹ ਕੇ, ਭਗਤਾਂ ਨੇ ਵਾਜ਼ਾਂ ਮਾਰੀਆਂ l
ਵਿੱਚ ਮੰਦਿਰਾਂ ਦੇ ਖੜ੍ਹ ਕੇ,,,,,,,,,,,,,,,,,,,,,,,F

ਆ ਮਈਆ, ਤੈਨੂੰ ਤਿਲਕ ਲਗਾਵਾਂ ll
ਹੱਥ ਵਿੱਚ ਰੌਲੀ ਫੜ੍ਹ ਕੇ, ਭਗਤਾਂ ਨੇ ਵਾਜ਼ਾਂ ਮਾਰੀਆਂ l
ਵਿੱਚ ਮੰਦਿਰਾਂ ਦੇ ਖੜ੍ਹ ਕੇ,,,,,,,,,,,,,,,,,,,,,,,F

ਆ ਮਈਆ, ਤੈਨੂੰ ਚੋਲਾ ਪਹਿਨਾਵਾਂ ll
ਗੋਟਾ ਕਿਨਾਰੀ ਫੜ੍ਹ ਕੇ, ਭਗਤਾਂ ਨੇ ਵਾਜ਼ਾਂ ਮਾਰੀਆਂ l
ਵਿੱਚ ਮੰਦਿਰਾਂ ਦੇ ਖੜ੍ਹ ਕੇ,,,,,,,,,,,,,,,,,,,,,,,F

ਆ ਮਈਆ, ਤੈਨੂੰ ਭੇਂਟ ਚੜ੍ਹਾਵਾਂ ll
ਹੱਥ ਨਾਰੀਅਲ ਫੜ੍ਹ ਕੇ, ਭਗਤਾਂ ਨੇ ਵਾਜ਼ਾਂ ਮਾਰੀਆਂ l
ਵਿੱਚ ਮੰਦਿਰਾਂ ਦੇ ਖੜ੍ਹ ਕੇ,,,,,,,,,,,,,,,,,,,,,,,F

ਆ ਮਈਆ, ਤੈਨੂੰ ਭੋਗ ਲਗਾਵਾਂ ll
ਗਿਰੀ ਛੁਹਾਰੇ ਫੜ੍ਹ ਕੇ, ਭਗਤਾਂ ਨੇ ਵਾਜ਼ਾਂ ਮਾਰੀਆਂ l
ਵਿੱਚ ਮੰਦਿਰਾਂ ਦੇ ਖੜ੍ਹ ਕੇ,,,,,,,,,,,,,,,,,,,,,,,F

ਆ ਮਈਆ, ਤੇਰੀ ਭੇਟਾਂ ਗਾਵਾਂ ll
ਹੱਥ ਢੋਲਕੀ ਫੜ੍ਹ ਕੇ, ਭਗਤਾਂ ਨੇ ਵਾਜ਼ਾਂ ਮਾਰੀਆਂ l
ਵਿੱਚ ਮੰਦਿਰਾਂ ਦੇ ਖੜ੍ਹ ਕੇ,,,,,,,,,,,,,,,,,,,,,,,F

ਆ ਮਈਆ, ਤੇਰਾ ਦਰਸ਼ਨ ਪਾਵਾਂ ll
ਉੱਚੀਆਂ ਚੜ੍ਹਾਈਆਂ ਚੜ੍ਹ ਕੇ, ਭਗਤਾਂ ਨੇ ਵਾਜ਼ਾਂ ਮਾਰੀਆਂ l
ਮਾਂ ਉੱਚੇ ਪਰਬਤ ਚੜ੍ਹ ਕੇ, ਭਗਤਾਂ ਨੇ ਵਾਜ਼ਾਂ ਮਾਰੀਆਂ l
ਵਿੱਚ ਮੰਦਿਰਾਂ ਦੇ ਖੜ੍ਹ ਕੇ,,,,,,,,,,,,,,,,,,,,,,,F

ਅਪਲੋਡਰ= ਅਨਿਲਰਾਮੂਰਤੀਭੋਪਾਲ
download bhajan lyrics (444 downloads)