ਮਾਂ ਚਿੰਤਾਪੁਰਨੀ ਦੇ ਭਗਤੋ
ਸਾਵਣ ਦਾ, ਮੇਲਾ ਲੱਗਿਆ ਏ ਦਰ, ਮਈਆ ਦਾ, ਸੱਜਿਆ ਏ ,
ਮਾਂ ਦੇ ਦਰ ਤੇ, ਮੌਜ਼ ਬਹਾਰਾਂ, ਹਰ ਕੋਈ ਮੌਜਾਂ ਮਾਣੇ,
ਮਾਂ ਚਿੰਤਾਪੁਰਨੀ ਦੇ, ਜੈ ਹੋ , ਭਗਤੋ ਕਰੀਏ ਦਰਸ਼ਨ ਸਾਰੇ l
ਮਾਂ ਦੇ ਮੰਦਰੀ, ਮੇਲਾ ਲੱਗਿਆ, ਨੱਚਦੇ ਭਗਤ ਪਿਆਰੇ ਨੇ ,
ਭੇਟਾਂ ਗਾਉਂਦੇ, ਢੋਲ ਵਜਾਉਂਦੇ, ਉੱਚੀ ਲਾਉਣ ਜੈਕਾਰੇ ਨੇ ,
ਸਭ ਦੀਆਂ ਆਸਾਂ, ਪੂਰੀਆਂ ਕਰਦੀ, ਜੋ ਵੀ ਦਰ ਤੇ ਆਵੇ।
ਮਾਂ ਚਿੰਤਾਪੁਰਨੀ ਦੇ, ਜੈ ਹੋ, ਭਗਤੋ...
ਤੇਰੇ ਦਰ ਤੇ, ਝੁੱਕਦੇ ਮਾਂਏਂ, ਚੰਨ ਸੂਰਜ ਤੇ ਤਾਰੇ ਨੇ ,
ਭਵਨਾਂ ਉੱਤੇ, ਜਗਮਗ ਕਰਦੇ, ਲੱਗਦੇ ਬੜੇ ਪਿਆਰੇ ਨੇ ,
ਪਿੰਡੀ ਰੂਪ ਮਾਂ, ਮੰਦਿਰਾਂ ਦੇ ਵਿੱਚ, ਸਭ ਦੇ ਕਸ਼ਟ ਨਿਵਾਰੇ।
ਮਾਂ ਚਿੰਤਾਪੁਰਨੀ ਦੇ, ਜੈ ਹੋ , ਭਗਤੋ....
ਮਨ ਦੀਆਂ ਆਸਾਂ, ਰਾਜੂ ਮਾਨ ਦੀਆਂ, ਮਾਂ ਨੇ ਪੂਰੀਆਂ ਕਰੀਆਂ ਨੇ ,
ਨਾਲ ਪਰੋਹਰ, ਆਊ ਦਇਆ, ਪੱਲੇ ਝੋਲੀਆਂ ਭਰੀਆਂ ਨੇ,
ਖ਼ੈਰ ਕਰੇ ਮਾਂ, ਅਗਲੇ ਸਾਲ ਵੀ, ਆਈਏ ਤੇਰੇ ਦਵਾਰੇ।
ਮਾਂ ਚਿੰਤਾਪੁਰਨੀ ਦੇ,,, ਜੈ ਹੋ, ਭਗਤੋ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ