तेरी चौखट दे नाल माईये

( ਏਹ ਮਾਂ ਦੇ ਪਿਆਰ ਦੀ, ਚੌਖਟ ਏ,
ਏਥੇ ਪਿਆਰ ਪੁੱਤਰਾਂ ਦੇ, ਤੋਲ਼ੇ ਨਹੀਂ ਜਾਂਦੇ l
ਏਹ ਤਾ ਹਰ ਗ਼ੁਨਾਹ ਤੇ, ਪਾਉਂਦੀ ਏ ਪਰਦਾ,
ਏਥੇ ਐਬ ਕਿਸੇ ਦੇ, ਫ਼ੋਲੇ ਨਹੀਂ ਜਾਂਦੇ ll )

ਜੋ ਬੰਦ ਪਏ ਸੀ, ਤਕਦੀਰਾਂ ਦੇ, ਤਾਲੇ ਖੋਲ੍ਹ ਲਏ* ll
ਤੇਰੀ ਚੌਖਟ ਦੇ ਨਾਲ ਮਾਈਏ, ਅਸੀਂ ਮੱਥੇ ਜੋੜ ਲਏ ll  
ਜੋ ਬੰਦ ਪਏ ਸੀ ਤਕਦੀਰਾਂ ਦੇ,,,,,,,,,,,,,,,,,,,,

ਏਹ ਸਾਰਾ ਜੱਗ ਕਹਿੰਦਾ ਏ, ਤੇਰੇ ਦੀਵਾਨੇ ਹੋ ਗਏ ਹਾਂ l
ਤੇਰੀ ਜੋਤ ਜਗਾਈ ਜਦ ਤੋਂ ਮਾਂ, ਪਰਵਾਨੇ ਹੋ ਗਏ ਹਾਂ ll
ਤੇਰੇ ਨਾਮ ਦੇ ਜੈਕਾਰੇ ਮਾਂ, ਹਰ ਸਾਹ ਵਿੱਚ ਬੋਲ ਲਏ* ll,,
ਤੇਰੀ ਚੌਖਟ ਦੇ ਨਾਲ ਮਾਈਏ, ਅਸੀਂ ਮੱਥੇ ਜੋੜ ਲਏ ll  
ਜੋ ਬੰਦ ਪਏ ਸੀ, ਤਕਦੀਰਾਂ ਦੇ,,,,,,,,,,,,,,,,,,,,

ਅਸੀਂ ਦਰ ਦਰ ਰੁੱਲਦੇ ਸੀ, ਤੂੰ ਗਲ਼ ਨਾਲ ਲਾਇਆ ਮਾਂ l
ਜੇਹਨੂੰ ਸਾਰਾ ਜੱਗ ਠੁਕਰਾਉਂਦਾ ਸੀ, ਓਹਨੂੰ ਤੂੰ ਅਪਣਾਇਆ ਮਾਂ ll
ਤੂੰ ਹੰਝੂ ਵੀ ਸਾਡੇ ਮਾਈਏ, ਮੋਤੀ ਦੇ ਮੋਲ ਲਏ* ll,,  
ਤੇਰੀ ਚੌਖਟ ਦੇ ਨਾਲ ਮਾਈਏ, ਅਸੀਂ ਮੱਥੇ ਜੋੜ ਲਏ ll  
ਜੋ ਬੰਦ ਪਏ ਸੀ, ਤਕਦੀਰਾਂ ਦੇ,,,,,,,,,,,,,,,,,,,,

ਤੇਰੇ ਮੰਦਿਰ ਦੀਆਂ ਗਲ਼ੀਆਂ, ਬੰਸੀ ਦਾ ਟਿਕਾਣਾ ਏ l
ਤੇਰੀ ਚੌਖਟ ਨਹੀਂ ਛੱਡਣੀ, ਭਾਵੇਂ ਏਹ ਜੱਗ ਛੱਡ ਜਾਣਾ ਏ ll
ਸਾਹਵਾਂ ਦੀ ਪੂੰਜੀ ਨਾਮ ਦੇ, ਮੋਤੀ ਅਨਮੋਲ ਲਏ* ll,,
ਤੇਰੀ ਚੌਖਟ ਦੇ ਨਾਲ ਮਾਈਏ, ਅਸੀਂ ਮੱਥੇ ਜੋੜ ਲਏ ll  
ਜੋ ਬੰਦ ਪਏ ਸੀ, ਤਕਦੀਰਾਂ ਦੇ,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (398 downloads)