माता के दरबार ज्योते जग रही हैं

ਮਾਤਾ ਦੇ ਦਰਬਾਰ ਜੋਤਾਂ ਜਗ ਰਹੀਆਂ,
ਸੱਚਾ ਏ ਦਰਬਾਰ ਸ਼ੇਰਾਂ ਵਾਲੀ ਦਾ ।
ਪਿਆਰ ਦਾ ਪਿਆਸਾ ਜੋ ਦਰ ਤੇ ਆ ਜਾਵੇ,
ਮਿਲ ਜਾਂਦਾ ਏ ਪਿਆਰ ਮੇਹਰਾਂ ਵਾਲੀ ਦਾ ॥

ਉੱਚੇਆ ਪਹਾੜਾਂ ਉਤੇ ਮਇਆ ਸੋਨੇ ਦਾ ਮੰਦਰ ਸਜਾਇਆ ਏ ।
ਪਾਪ ਕਟਣਗੇ ਜੋ ਵੀ ਗਰਬ ਜੂਨ ਚੋਂ ਆਇਆ ਏ ।
ਗਾਓ ਸੱਬ ਗਾਓ, ਮਾਤਾ ਦੇ ਭੰਡਾਰ ਚੋਂ ਖੁਸ਼ੀਆਂ ਵੰਡ ਰਹੀਆਂ ॥

ਦੁਖ ਇੱਕ ਚੀਜ ਹੈ ਐਸੀ, ਜੋ ਕਦਮ ਕਦਮ ਤੇ ਆ ਜਾਵੇ ।
ਸੱਚਾ ਭਗਤ ਹੈ ਓਹੀਓ, ਜੋ ਦੁਖਾਂ ਤੋਂ ਨਾ ਘਬਰਾਵੇ ।
ਭਗਤੋ ਸੁਣੋ, ਭਗਤੋ, ਦੁਖ ਤਕਲੀਫਾਂ ਭਗਤੀ ਤੇਰੀ ਪਰਖ ਰਹੀਆਂ ॥

ਪਾਪੀ ਜਗਤ ਤੋਂ ਚੋਰੀ ਤੂੰ ਪਾਪ ਕਮਾਈ ਜਾਂਦਾ ਏ ।
ਦੇਖ ਕੇ ਸੱਚੇ ਭਗਤਾਂ ਨੂੰ ਤੂੰ ਮੌਜ ਉਡਾਈ ਜਾਂਦਾ ਏ ।
ਪਾਪੀ ਓ ਪਾਪੀ, ਮਾਤਾ ਦੀਆਂ ਅੱਖਾਂ ਤੈਨੂੰ ਦੇਖ ਰਹੀਆਂ ॥
download bhajan lyrics (1489 downloads)