ਜੈ,,, ਜੋਗੀ ਦੀ ਜੈ ਜੈ xll -ll
ਬਾਬਾ ਜੀ ਤੇਰੇ, ਕੌਤਕ ਅਜ਼ਬ ਨਿਰਾਲੇ l
ਕਿੰਨੇ ਆਏ ਪਰਖਾਂ ਵਾਲੇ ll,,
ਕਿ ਜਿੰਨੇ, ਆਏ ਪਰਖਾਂ ਵਾਲੇ,
ਸਭ ਦੀਆਂ, ਆਕੜਾਂ ਢਹਿਣਗੀਆਂ*,,,
ਜੋਗੀਆ, ਦਰ ਤੇਰੇ ਤੇ, ਨਿੱਤ ਕਰਾਮਾਤਾਂ ਹੁੰਦੀਆਂ ਰਹਿਣਗੀਆਂ ll
ਗੋਰਖ, ਨਾਥ ਨੇ, ਅੱਡੀ ਚੋਟੀ ਦਾ ਸੀ, ਜ਼ੋਰ ਲਗਾ ਦਿੱਤਾ l
ਗੁਰੂ, ਦਿੱਤਾਤ੍ਰੇ ਬਿਨ, ਗੁਰੂ ਦਾ ਦਰਜ਼ਾ, ਓਹਨਾਂ ਨੇ ਨਾ ਦਿੱਤਾ ll
ਜਾ ਗੋਰਖਾ, ਸਾਥੋਂ ਨਾ ਤੇਰੀਆਂ, ਮੁੰਦਰਾਂ ਪੈਣਗੀਆਂ* ll,
ਜੋਗੀਆ, ਦਰ ਤੇਰੇ ਤੇ, ਨਿੱਤ ਕਰਾਮਾਤਾਂ ਹੁੰਦੀਆਂ ਰਹਿਣਗੀਆਂ ll
ਲੱਸੀ, ਰੋਟੀਆਂ ਵਾਲੇ, ਦੇ ਓਹ ਕਿੱਸੇ, ਦੁਨੀਆਂ ਜਾਣਦੀ ਏ l
ਗਰੂਣਾ, ਝਾੜੀ ਅੱਜ ਵੀ, ਪਈ ਵੇਖ ਲਓ, ਜਵਾਨੀਆਂ ਮਾਣਦੀ ਏ ll
ਫਸਲਾਂ, ਦੂਣ ਸਵਾਈਆਂ, ਤੇਰੇ ਕਿੱਸੇ ਕਹਿਣਗੀਆਂ* ll,
ਜੋਗੀਆ, ਦਰ ਤੇਰੇ ਤੇ, ਨਿੱਤ ਕਰਾਮਾਤਾਂ ਹੁੰਦੀਆਂ ਰਹਿਣਗੀਆਂ ll
ਸੱਚੀ, ਸ਼ਰਧਾ ਹੋਵੇ, ਦਿਲ ਵਿੱਚ, ਦਰ ਤੋਂ ਖ਼ਾਲੀ ਜਾਵੇ ਕੇਹੜਾ l
ਪ੍ਰਦੀਪ, ਕਰਨ ਨੂੰ, ਹਰ ਪਲ ਰਹਿੰਦਾ, ਖਿੱਚਦਾ ਤੇਰਾ ਵੇਹੜਾ ll
ਤੇਰੀਆਂ, ਚਾੜ੍ਹੀਆਂ ਗੁੱਡੀਆਂ, ਜੱਗ ਤੋਂ ਕਿੱਥੇ ਲਹਿਣਗੀਆਂ* ll,
ਜੋਗੀਆ, ਦਰ ਤੇਰੇ ਤੇ, ਨਿੱਤ ਕਰਾਮਾਤਾਂ ਹੁੰਦੀਆਂ ਰਹਿਣਗੀਆਂ ll
ਅਪਲੋਡਰ- ਅਨਿਲਰਾਮੂਰਤੀਭੋਪਾਲ