घर आजा सोहने जोगिया

किथे गया तू मोर ते चडके,
अज माँ रत्नों नाल लड़ के,
वे घर आजा सोहोने जोगियां,
वे घर आजा सोहोने जोगियां,

वाजा मारा बोहड़ थले खडके,
आखा अथुरु नैना दे विच भरके,.
वे घर आजा सोहोने जोगियां,
वे घर आजा सोहोने जोगियां,

थक गई मैं मार मार हाका मेरे बालका,
द्सियाँ ना पिंड दे जुआका मेरे बालका,
पता हुंदा मैं लेऔंदी बाहा फडके,
तेरी मिनट जोगियां करके,
वे घर आजा सोहोने जोगियां,
वे घर आजा सोहोने जोगियां,


खड़ी मैं सवेर दी ते शामा ढल गईयाँ वे,
लोडला वे लंग गया उतो राता पाइयां वे,
मेरा दिल तकड़ी दा तडके,
बेह गई काजला हथा दे विच फडके,
वे घर आजा सोहोने जोगियां,

चन कोलो पुछदी ते तारेया तो पुछदी,
जंगला दे रुख पंशी सारिया तो पुछदी,
नींद पाई न उदीका मैं ता खडके,
रब करे कुंडा मेरा उठ खडके,
वे घर आजा सोहोने जोगियां,

कोमल जालंधरी तू लाभके लाइया वे,
हाल माँ रत्नों दा खोल के सुनाई वे,
आखी सिर चरना विच थरके,
जीवे माँ रत्नों तेरी मरके,
वे घर आजा सोहोने जोगियां,


ਕਿੱਥੇ ਗਿਆ ਤੂੰ ਮੋਰ ਤੇ ਚੜ੍ਹਕੇ,
ਅੱਜ ਮਾਂ ਰਤਨੋ ਨਾਲ ਲੜਕੇ,
ਵੇ ਘਰ ਆਜਾ ਸੋਹਣੇ ਜੋਗੀਆ,,,,
ਵੇ ਘਰ ਆਜਾ ਸੋਹਣੇ ਜੋਗੀਆ ll

ਵਾਜ਼ਾਂ ਮਾਰਾਂ,,,,ll ਬੋਹੜ ਥੱਲੇ ਖੜਕੇ,
ਆਖਾਂ, ਅੱਥਰੂ ਨੈਣਾ ਦੇ ਵਿਚ ਭਰਕੇ,
ਵੇ ਘਰ ਆਜਾ ਸੋਹਣੇ ਜੋਗੀਆ,,,,
ਵੇ ਘਰ ਆਜਾ ਸੋਹਣੇ ਜੋਗੀਆ ll

ਥੱਕ ਗਈ ਮੈਂ ਮਾਰ ਮਾਰ, ਹਾਕਾਂ ਮੇਰੇ ਬਾਲਕਾ,
ਦੱਸਿਆਂ ਨਾ ਪਿੰਡ ਦੇ, ਜੁਆਕਾਂ ਮੇਰੇ ਬਾਲਕਾ ll
ਪਤਾ ਹੁੰਦਾ ਮੈਂ, ਲਿਆਉਂਦੀ ਬਾਂਹਾਂ ਫੜ੍ਹਕੇ,
ਤੇਰੀ, ਮਿੰਨਤ ਜੋਗੀਆ ਕਰਕੇ,
ਵੇ ਘਰ ਆਜਾ ਸੋਹਣੇ ਜੋਗੀਆ,,,,
ਵੇ ਘਰ ਆਜਾ ਸੋਹਣੇ ਜੋਗੀਆ ll

ਖੜੀ ਮੈਂ ਸਵੇਰ ਦੀ ਤੇ, ਸ਼ਾਮਾਂ ਢੱਲ ਗਈਆਂ ਵੇ,
ਲੌਢਲਾ ਵੀ ਲੰਘ ਗਿਆ, ਉੱਤੋਂ ਰਾਤਾਂ ਪਈਆਂ ਵੇ ll
ਮੇਰਾ ਦਿਲ, ਤੱਤੜੀ ਦਾ ਧੜਕੇ,
ਬਹਿ ਗਈ, ਕਾਲ਼ਜਾ ਹੱਥਾਂ ਦੇ ਵਿੱਚ ਫੜ੍ਹਕੇ,
ਵੇ ਘਰ ਆਜਾ ਸੋਹਣੇ ਜੋਗੀਆ,,,,
ਵੇ ਘਰ ਆਜਾ ਸੋਹਣੇ ਜੋਗੀਆ ll

ਚੰਨ ਕੋਲੋਂ ਪੁੱਛਦੀ ਤੇ, ਤਾਰਿਆਂ ਤੋਂ ਪੁੱਛਦੀ,
ਜੰਗਲਾਂ ਦੇ ਰੁੱਖ ਪੰਛੀ, ਸਾਰਿਆਂ ਤੋਂ ਪੁੱਛਦੀ ll
ਨੀਂਦ ਪਈ ਨਾ, ਉਡੀਕਾਂ ਮੈਂ ਤਾਂ ਤੜ੍ਹਕੇ,
ਰੱਬ, ਕਰੇ ਕੁੰਡਾ ਮੇਰਾ ਉੱਠ ਖੜ੍ਹਕੇ,
ਵੇ ਘਰ ਆਜਾ ਸੋਹਣੇ ਜੋਗੀਆ,,,,
ਵੇ ਘਰ ਆਜਾ ਸੋਹਣੇ ਜੋਗੀਆ ll

ਕੋਮਲ ਜਲੰਧਰੀ ਤੂੰ, ਲੱਭਕੇ ਲਿਆਈਂ ਵੇ
ਹਾਲ ਮਾਂ ਰਤਨੋ ਦਾ, ਖੋਲ ਕੇ ਸੁਣਾਈਂ ਵੇ ll
ਆਖੀਂ ਸਿਰ ਚਰਨਾਂ ਵਿਚ ਧਰਕੇ,
ਜੀਵੇ, ਮਾਂ ਰਤਨੋ ਤੇਰੀ ਮਰਕੇ,
ਵੇ ਘਰ ਆਜਾ ਸੋਹਣੇ ਜੋਗੀਆ,,,,
ਵੇ ਘਰ ਆਜਾ ਸੋਹਣੇ ਜੋਗੀਆ ll
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (967 downloads)