ਬੜਾ ਹੀ ਪਿਆਰਾ ਲੱਗਦਾ, ਜੀ ਲਾਲ ਰਤਨੋ ਦਾ l
ਇਹੋ ਹੈ ਸਹਾਰਾ ਜੱਗ ਦਾ, ਜੀ ਲਾਲ ਰਤਨੋ ਦਾ l
*ਲਾਲ ਰਤਨੋ ਦਾ, ਜੀ ਲਾਲ ਰਤਨੋ ਦਾ l
ਬੜਾ ਹੀ ਪਿਆਰਾ ਲੱਗਦਾ,,,,,,,,,,,,,,,,,,,,,,,,,,
*ਗਲ਼ ਵਿੱਚ ਸਿੰਗੀ ਸੋਹਣੀ, "ਸੋਹਣੀਆਂ ਜਟਾਵਾਂ ਨੇ" l
*ਹੱਥ ਵਿੱਚ ਚਿਮਟਾ ਏਹਦੇ, "ਪੈਰੀਂ ਖੜ੍ਹਾਵਾਂ ਨੇ" ll
ਮੋਰ ਦੀ ਸਵਾਰੀ ਕਰਦਾ, ਜੀ ਲਾਲ ਰਤਨੋ ਦਾ,,,
ਬੜਾ ਹੀ ਪਿਆਰਾ ਲੱਗਦਾ,,,,,,,,,,,,,,,,,,,,,,,,,,F
*ਲਾ ਕੇ ਸਮਾਧੀ ਏਹ ਤਾਂ, "ਗਊਆਂ ਨੂੰ ਚਾਰਦਾ" l
*ਗਊਆਂ ਉਜਾੜਨ ਖੇਤ, "ਨਜ਼ਰ ਘੁਮਾਂਵਦਾ" ll
ਹਰੇ ਭਰੇ ਖੇਤ ਕਰਦਾ, ਜੀ ਲਾਲ ਰਤਨੋ ਦਾ,,,
ਬੜਾ ਹੀ ਪਿਆਰਾ ਲੱਗਦਾ,,,,,,,,,,,,,,,,,,,,,,,,,,F
*ਜੋ ਵੀ ਏਹਦੇ ਦਰ ਆਵੇ, "ਪਲ ਵਿੱਚ ਤਾਰਦਾ" l
*ਕੈਲਾਸ਼ ਨਾਥ ਦਰ, "ਅਰਜ਼ਾਂ ਗੁਜ਼ਾਰਦਾ" ll
ਨਾਲ ਹੀ ਝੋਲੀ ਭਰਦਾ, ਜੀ ਲਾਲ ਰਤਨੋ ਦਾ,,,
ਬੜਾ ਹੀ ਪਿਆਰਾ ਲੱਗਦਾ,,,,,,,,,,,,,,,,,,,,,,,,,,F
ਅਪਲੋਡਰ- ਅਨਿਰਾਮੂਰਤੀਭੋਪਾਲ