ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |
ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||
ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜੇ ਦੇਸ਼ ਦਾ |
ਗੋਰਖ ਜੀ, ਓ ਬਾਬਾ ਬਾਲਕ ਨਾਥ ਦਖਣ ਦੇਸ਼ ਦਾ ||
ਰਤਨੋ ਮਾਂ, ਓ ਕੌਣ ਇਸ ਜੋਗੀਏ ਦੇ ਮਾਤ ਪਿਤਾ |
ਗੋਰਖ ਜੀ, ਓ ਲਕਸ਼ਮੀ ਤੇ ਵਿਸ਼੍ਣੁ ਹੈ ਮਾਤ ਪਿਤਾ ||
ਰਤਨੋ ਮਾਂ, ਓ ਕੌਣ ਗੁਰੂ ਹੈ ਓ ਬਾਬਾ ਬਾਲਕ ਨਾਥ ਦਾ |
ਗੋਰਖ ਜੀ, ਰਿਸ਼ੀ ਓ ਦੱਤਾਤ੍ਰੇ ਗੁਰੂ ਹੈ ਬਾਲਕ ਨਾਥ ਦਾ ||
ਰਤਨੋ ਮਾਂ, ਇਸ ਜੋਗੀਏ ਦੇ ਕੰਨਾ ਮੁੰਦਰਾ ਕੀਨੇ ਪਾਈਆਂ |
ਗੋਰਖ ਜੀ, ਇਸ ਜੋਗੀਏ ਦੇ ਕੰਨਾ ਮੁੰਦਰਾਂ ਗੁਰੂਆਂ ਪਾਈਆਂ ||
ਰਤਨੋ ਮਾਂ, ਕਿਸ ਕਾਰਣ ਬਾਬਾ ਬਾਲਕ ਤੇਰੀਆਂ ਗਉਆਂ ਚਾਰਦਾ |
ਗੋਰਖ ਜੀ, ਲੇਖਾਂ ਦਾ ਲਿਖੇਆ ਜੋਗੀ ਆਪਣਾ ਕਰਮ ਨਿਭਾਵਂਦਾ ||