ਏਹੀਓ ਦਵਾਰਾ, ਮਈਆ ਦਾ, ਸੱਚਾ ਦਵਾਰਾ ਮਈਆ ਦਾ ll
^ਸੱਚਾ ਦਵਾਰਾ, ਮਈਆ ਦਾ, ਸੱਚਾ ਦਵਾਰਾ ਮਈਆ ਦਾ l
ਏਹੀਓ ਦਵਾਰਾ, ਮਈਆ ਦਾ, ਸੱਚਾ ਦਵਾਰਾ,,,,,,,,,,,,,,,,
ਉੱਚੇ ਪਰਬਤ, ਕਠਿਨ ਚੜ੍ਹਾਈ, ਗੁਫ਼ਾ ਦਾ ਅਜ਼ਬ ਨਜ਼ਾਰਾ ll
ਪਿੰਡੀ ਰੂਪ ਦਾ, ਦਰਸ਼ਨ ਜਿੱਥੇ, ਲਾਲ ਮੰਦਿਰ ਹੈ ਪਿਆਰਾ l
ਹੋ ਪਿੰਡੀ ਰੂਪ ਦਾ, ਦਰਸ਼ਨ ਜਿੱਥੇ, ਲਾਲ ਮੰਦਿਰ ਹੈ ਪਿਆਰਾ,
ਏਹੀਓ ਦਵਾਰਾ, ਮਈਆ ਦਾ, ਸੱਚਾ ਦਵਾਰਾ,,,,,,,,,,,,,,,,
ਆਣ ਯਾਤਰੂ, ਜਾਣ ਯਾਤਰੂ, ਜੈ ਜੈਕਾਰ ਬੁਲਾਉਂਦੇ ll
ਸੀਸ ਝੁਕਾ ਕੇ, ਹੱਥ ਜੋੜ ਕੇ, ਮਈਆ ਤੋਂ ਵਰ ਪਾਉਂਦੇ l
ਹੋ ਸੀਸ ਝੁਕਾ ਕੇ, ਹੱਥ ਜੋੜ ਕੇ, ਮਈਆ ਤੋਂ ਵਰ ਪਾਉਂਦੇ,
ਏਹੀਓ ਦਵਾਰਾ, ਮਈਆ ਦਾ, ਸੱਚਾ ਦਵਾਰਾ,,,,,,,,,,,,,,,,
ਨਿੱਕੀਆਂ ਨਿੱਕੀਆਂ, ਕੰਜ਼ਕਾਂ ਖੇਡਣ, ਵੇਖੋ ਮਾਂ ਦੇ ਦਵਾਰੇ ll
ਮੋਰ ਪਪੀਹੇ, ਰਾਗ ਅਲਾਪਣ, ਵੱਜਦੇ ਰਹਿਣ ਨਗਾੜੇ l
ਹੋ ਮੋਰ ਪਪੀਹੇ ਰਾਗ ਅਲਾਪਣ, ਵੱਜਦੇ ਰਹਿਣ ਨਗਾੜੇ,
ਏਹੀਓ ਦਵਾਰਾ, ਮਈਆ ਦਾ, ਸੱਚਾ ਦਵਾਰਾ,,,,,,,,,,,,,,,,
ਗੁਫ਼ਾ ਦੇ ਅੰਦਰ, ਚਰਨ ਗੰਗਾ ਹੈ, ਜੱਗ ਦੀ ਤਾਰਨ ਹਾਰੀ l
ਗੇੜ੍ਹ ਚੌਰਾਸੀ, ਕੱਟ ਦੇਂਦੀ ਹੈ, ਮਈਆ ਆਦਿ ਕੁੰਵਾਰੀ l
ਹੋ ਗੇੜ੍ਹ ਚੌਰਾਸੀ, ਕੱਟ ਦੇਂਦੀ ਹੈ, ਮਈਆ ਆਦਿ ਕੁੰਵਾਰੀ,
ਏਹੀਓ ਦਵਾਰਾ, ਮਈਆ ਦਾ, ਸੱਚਾ ਦਵਾਰਾ,,,,,,,,,,,,,,,,
ਬੋਲ ਕੇ, ਇੱਕ ਜੈਕਾਰਾ ਨਿਰਮਲ, ਜੀਵਨ ਸਫ਼ਲ ਬਣਾ ਲੈ ll
ਜੈ ਮਾਤਾ ਦੀ, ਜੈ ਮਾਤਾ ਦੀ, ਸੁਆਂਸ ਸੁਆਂਸ ਤੂੰ ਗਾ ਲੈ l
ਹੋ ਜੈ ਮਾਤਾ ਦੀ, ਜੈ ਮਾਤਾ ਦੀ, ਸੁਆਂਸ ਸੁਆਂਸ ਤੂੰ ਗਾ ਲੈ,
ਏਹੀਓ ਦਵਾਰਾ ਮਈਆ ਦਾ, ਸੱਚਾ ਦਵਾਰਾ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ