ਚੰਨ ਤੇ ਸਿਤਾਰੇ ਅੰਬੇ, "ਚੁੰਨੀ ਨੂੰ ਲਗਾ ਕੇ" l
ਸ਼ਰਧਾ ਦੇ ਨਾਲ ਤੇਰੀ, "ਜੋਤ ਨੂੰ ਜਗਾ ਕੇ" ll
ਚੰਨ ਤੇ ਸਿਤਾਰੇ ਅੰਬੇ, ਚੁੰਨੀ ਨੂੰ ਲਗਾ ਕੇ,
ਸ਼ਰਧਾ ਦੇ ਨਾਲ, ਤੇਰੀ ਜੋਤ ਨੂੰ ਜਗਾ ਕੇ,
ਅਸੀਂ, ਰੱਜ ਰੱਜ ਦਰਸ਼ਨ ਪਾਉਣਾ,
ਸੁਣ ਮਾਂ ਸ਼ੇਰਾਂਵਾਲੀਏ,
ਤੇਰਾ ਸਾਰੀ ਰਾਤ,,, ਜੈ ਹੋ lll, ਜਗਨ ਰਚਾਉਣਾ,
ਸੁਣ ਮਾਂ ਸ਼ੇਰਾਂਵਾਲੀਏ l
( ਤੇਰਾ ਸਾਰੀ ਰਾਤ, ਜਗਨ ਰਚਾਉਣਾ,
ਸੁਣ ਮਾਂ ਸ਼ੇਰਾਂਵਾਲੀਏ )
ਲੈ ਕੇ, ਆਸਰਾ ਮਾਂ ਤੇਰਾ, "ਕੀਤੀ ਜੋਤ ਪ੍ਰਚੰਡ" l
ਹੋਇਆ, ਜਾਗਰਣ ਸ਼ੁਰੂ, "ਵੱਜੇ ਛੈਣੇ ਮਿਰਦੰਗ" ll
ਭਗਤਾਂ ਨੇ, ਅੰਬੇ ਰਾਣੀ, ਵਿਧੀ ਅਨੁਸਾਰ ll,
ਪਹਿਲਾਂ, ਆਦਿ ਗਣੇਸ਼ ਮਨਾਉਣਾ,
ਸੁਣ ਮਾਂ ਸ਼ੇਰਾਂਵਾਲੀਏ,
ਤੇਰਾ ਸਾਰੀ ਰਾਤ,,, ਜੈ ਹੋ lll, ਜਗਨ ਰਚਾਉਣਾ,
ਸੁਣ ਮਾਂ ਸ਼ੇਰਾਂਵਾਲੀਏ l
( ਤੇਰਾ ਸਾਰੀ ਰਾਤ, ਜਗਨ ਰਚਾਉਣਾ,
ਸੁਣ ਮਾਂ ਸ਼ੇਰਾਂਵਾਲੀਏ )
ਜਿਵੇਂ ਧਿਆਨੂੰ ਜੇਹੇ, ਲਾਲ ਦੇ ਤੂੰ, "ਭਾਗ ਮਈਆ ਖੋਲ੍ਹੇ" l
ਅੱਜ ਸਾਨੂੰ ਵੀ, ਮਾਂ ਤਾਰ ਦੇ ਕੇ, "ਠੰਡੇ ਠੰਡੇ ਝੋਲ੍ਹੇ" ll
ਸ਼ਰਧਾ ਦੇ, ਫ਼ੁੱਲ ਮਈਆ, ਕਰ ਲੈ ਕਬੂਲ ll,
ਅਸੀਂ ਹੋਰ ਕੀ, ਗਰੀਬਾਂ ਨੇ ਚੜ੍ਹਾਉਣਾ,
ਸੁਣ ਮਾਂ ਸ਼ੇਰਾਂਵਾਲੀਏ,
ਤੇਰਾ ਸਾਰੀ ਰਾਤ,,, ਜੈ ਹੋ lll, ਜਗਨ ਰਚਾਉਣਾ,
ਸੁਣ ਮਾਂ ਸ਼ੇਰਾਂਵਾਲੀਏ l
( ਤੇਰਾ ਸਾਰੀ ਰਾਤ, ਜਗਨ ਰਚਾਉਣਾ,
ਸੁਣ ਮਾਂ ਸ਼ੇਰਾਂਵਾਲੀਏ )
ਰਾਹਾਂ ਤੇਰੀਆਂ ਨੂੰ ਵੇਖ, "ਥੱਕੇ ਭਗਤਾਂ ਦੇ ਨੈਣ" l
ਦੇ ਜਾ ਆਣ ਕੇ ਦੀਦਾਰ, "ਬੀਤ ਜਾਏ ਨਾ ਏਹ ਰੈਣ" ll
ਭਗਤਾਂ ਦੇ, ਸੰਗ ਤੈਨੂੰ, ਕਰਮਾ ਪੁਕਾਰੇ ll,
ਜੱਸ, ਤੇਰਾ ਸਰਦੂਲ ਨੇ ਹੈ ਗਾਉਣਾ,
ਸੁਣ ਮਾਂ ਸ਼ੇਰਾਂਵਾਲੀਏ,
ਤੇਰਾ ਸਾਰੀ ਰਾਤ,,, ਜੈ ਹੋ lll, ਜਗਨ ਰਚਾਉਣਾ,
ਸੁਣ ਮਾਂ ਸ਼ੇਰਾਂਵਾਲੀਏ l
( ਤੇਰਾ ਸਾਰੀ ਰਾਤ, ਜਗਨ ਰਚਾਉਣਾ,
ਸੁਣ ਮਾਂ ਸ਼ੇਰਾਂਵਾਲੀਏ )
ਅਪਲੋਡਰ- ਅਨਿਲਰਾਮੂਰਤੀਭੋਪਾਲ