ਅੰਬੇ ਮਹਾਂਰਾਣੀ, ਨੇ ਹੈ ਸੁੱਤ ਵਰਤਾਈ,
ਬੜੇ ਚਿਰਾਂ ਪਿੱਛੋਂ, ਘੜੀ ਸ਼ਗਨਾਂ ਦੀ ਆਈ,
ਵੰਡਾਂ, ਸਭਨੂੰ ਘਿਓ ਦੀਆਂ ਚੂਰੀਆਂ,,,
( ਚੰਨ ਜੇਹਾ ਲਾਲ ਮਿਲਿਆ )
ਮਾਂ ਨੇ ਕੀਤੀਆਂ, ਮੁਰਾਦਾਂ ਅੱਜ ਪੂਰੀਆਂ,,, ll
( ਚੰਨ ਜੇਹਾ ਲਾਲ ਮਿਲਿਆ )
ਏਹਨੂੰ ਭਗਤਾਂ ਦੇ, ਚਰਨਾਂ ਦੀ, ਧੂਲ ਮੱਥੇ ਲਾਵਾਂ l
ਏਹਨੂੰ, ਲੋਰੀ ਵੀ ਪੁਜਾਏ, ਭੇਟ ਮਈਆ ਦੀ ਸੁਣਾਵਾਂ ll
^ਦਰ ਲੈ ਕੇ ਜਾਈਏ, ਸੁਖੀ ਸੁੱਖਣਾ ਚੜ੍ਹਾਈਏ ll,
ਕੋਈ, ਛੱਡੀਏ ਨਾ ਰਸਮਾਂ ਅਧੂਰੀਆਂ,,,
( ਚੰਨ ਜੇਹਾ ਲਾਲ ਮਿਲਿਆ )
ਮਾਂ ਨੇ ਕੀਤੀਆਂ, ਮੁਰਾਦਾਂ ਅੱਜ ਪੂਰੀਆਂ,,, ll
( ਚੰਨ ਜੇਹਾ ਲਾਲ ਮਿਲਿਆ )
ਅਸੀਂ ਵਾਦਾ ਕੀਤਾ, ਮਈਆ ਨਾਲ, ਜਲਦੀ ਨਿਭਾਉਣਾ l
ਘਰ ਆਪਣੇ ਹੈ, ਮਾਂ ਦਾ, ਜਗਰਾਤਾ ਕਰਵਾਉਣਾ ll
^ਘਰ ਦਾਤੀ, ਮਈਆ ਜੀ ਦੀ, ਜੋਤ ਮੈਂ ਜਗਾਉਣੀ ll,
ਬੈਠ, ਸਾਰੀ ਰਾਤ ਭਰਾਂਗੇ ਹਦੂਰੀਆਂ,,,
( ਚੰਨ ਜੇਹਾ ਲਾਲ ਮਿਲਿਆ )
ਮਾਂ ਨੇ ਕੀਤੀਆਂ, ਮੁਰਾਦਾਂ ਅੱਜ ਪੂਰੀਆਂ,,, ll
( ਚੰਨ ਜੇਹਾ ਲਾਲ ਮਿਲਿਆ )
ਛਿੱਟੇ ਰਹਿਮਤਾਂ ਦੇ, ਮਾਂ ਨੇ ਸਾਡੇ, ਵੇਹੜੇ ਬਰਸਾਏ l
ਵਿੱਚ ਖੁਸ਼ੀਆਂ, ਜੈਕਾਰੇ, ਸ਼ੇਰਾਂਵਾਲੀ ਦੇ ਬੁਲਾਏ ll
^ਕੰਜ਼ਕਾਂ ਬਿਠਾਈਏ, ਨਾਲ ਲੌਂਕੜਾਂ ਮਨਾਈਏ ll,
ਨਾਲ, ਸ਼ਰਧਾ ਬਣਾਈਏ ਖੀਰ ਪੂਰੀਆਂ,,,
( ਚੰਨ ਜੇਹਾ ਲਾਲ ਮਿਲਿਆ )
ਮਾਂ ਨੇ ਕੀਤੀਆਂ, ਮੁਰਾਦਾਂ ਅੱਜ ਪੂਰੀਆਂ,,, ll
( ਚੰਨ ਜੇਹਾ ਲਾਲ ਮਿਲਿਆ )
ਆ ਜਾਓ ਭਗਤੋ, ਹੋ ਇਕੱਠੇ, ਭੇਟਾਂ ਅੰਬੇ ਦੀਆਂ ਗਾਈਏ l
ਪਾਈਏ ਭੰਗੜੇ, ਤੇ ਭੋਲੀ ਮਾਂ ਦਾ, ਸ਼ੁੱਕਰ ਮਨਾਈਏ ll
^ਗਾਵੇ ਸਰਦੂਲ, ਵਰਦਾਨੀ ਦੀਆਂ ਭੇਟਾਂ ll,
ਉੱਠੇ, ਕਰਮੇ ਦੇ ਦਿਲ ਵਿਚੋਂ ਲੋਰੀਆਂ,,,
( ਚੰਨ ਜੇਹਾ ਲਾਲ ਮਿਲਿਆ )
ਮਾਂ ਨੇ ਕੀਤੀਆਂ, ਮੁਰਾਦਾਂ ਅੱਜ ਪੂਰੀਆਂ,,, llll
( ਚੰਨ ਜੇਹਾ ਲਾਲ ਮਿਲਿਆ )
ਅਪਲੋਡਰ- ਅਨਿਲਰਾਮੂਰਤੀਭੋਪਾਲ