ਖੋਲ੍ਹ ਮਾਂਏਂ ਬੂਹਾ ਤੇਰੇ ਪਿਆਰੇ ਆ ਗਏ

ਖੋਲ੍ਹ ਮਾਂਏਂ ਬੂਹਾ ਤੇਰੇ ਪਿਆਰੇ ਆ ਗਏ

ਖੋਲ੍ਹ, ਮਾਂਏਂ ਬੂਹਾ, ਤੇਰੇ ਪਿਆਰੇ ਆ ਗਏ,
ਦੇਖ ਤੇਰੀ, ਅੱਖ ਦੇ ਮਾਂ, ਤਾਰੇ ਆ ਗਏ ll
ਘਰ ਵਿੱਚ, ਨਹੀਂਓਂ ਸਾਡਾ, ਦਿਲ ਲੱਗਦਾ l
ਨੰਗੇ ਪੈਰੀਂ, ਮਾਂਏਂ ਤੇਰੇ, ਦਵਾਰੇ ਆ ਗਏ,
ਖੋਲ੍ਹ, ਮਾਂਏਂ ਬੂਹਾ, ਤੇਰੇ ਪਿਆਰੇ.........

ਗਾਵਾਂਗੇ, ਭੇਟਾਂ, ਨਾਲੇ ਚੌਂਕੀ ਭਰਾਂਗੇ l
ਦੁੱਖ ਸੁੱਖ, ਨਾਲ ਤੇਰੇ, ਸਾਂਝੇ ਕਰਾਂਗੇ ll
ਲੈ ਕੇ, ਅਰਮਾਨ, ਕਿੰਨੇ ਸਾਰੇ ਆ ਗਏ ,
ਖੋਲ੍ਹ, ਮਾਂਏਂ ਬੂਹਾ, ਤੇਰੇ ਪਿਆਰੇ..........  

ਜੱਗ ਵਿੱਚ, ਲੋਕ ਸਾਰੇ, ਮਤਲਬ ਖ਼ੋਰ ਨੇ l
ਆਪਣੇ, ਬੇਗਾਨੇ ਏਥੇ, ਦੇਂਦੇ ਦਿਲ ਤੋੜ ਨੇ ll
ਮਾਂਏਂ ਤੇਰੇ, ਪਿਆਰ ਦੇ ਹੀ, ਮਾਰੇ ਆ ਗਏ ,
ਖੋਲ੍ਹ, ਮਾਂਏਂ ਬੂਹਾ, ਤੇਰੇ ਪਿਆਰੇ..........  

ਚੰਚਲ, ਹੈ ਦਿਲ ਸਾਡਾ, ਤੇਰਾ ਪਿਆਰ ਮੰਗਦਾ l
ਸਾਗਰ, ਏਹ ਕਹਿੰਦਾ ਮਾਂਏਂ, ਕਦੇ ਨਹੀਂ ਸੰਗਦਾ ll
ਲੈਣ, ਤੇਰੀ ਮੇਹਰ ਦੇ, ਨਜ਼ਾਰੇ ਆ ਗਏ ,
ਖੋਲ੍ਹ, ਮਾਂਏਂ ਬੂਹਾ, ਤੇਰੇ ਪਿਆਰੇ,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (69 downloads)