ਜੈ ਚਿੰਤਾਪੁਰਨੀ ਮਾਂ, ਜੈ ਚਿੰਤਾਪੁਰਨੀ ਮਾਂ ll
ਚਿੰਤਾਪੁਰਨੀ, ਚਿੰਤਾ ਹਰਦੀ, ਭਰਦੀ ਏ ਭੰਡਾਰੇ l
ਮਾਂ ਚਿੰਤਾਪੁਰਨੀ, ਚਿੰਤਾ ਹਰਦੀ, ਭਰਦੀ ਏ ਭੰਡਾਰੇ,
ਜੋ ਵੀ, ਦਰ ਤੇ ਆ ਜਾਂਦੇ, ਓਹਨਾਂ ਦੇ, ਹੋਵਣ ਵਾਰੇ ਨਿਆਰੇ ll
ਵਿੱਚ ਗੁਫ਼ਾ ਦੇ, ਭਵਨ ਸਜਾ ਕੇ, ਬੈਠੀ ਏ ਮਹਾਂਰਾਣੀ l
ਜੈ ਜੈ ਮਈਆ, ਚਿੰਤਾਪੁਰਨੀ, ਬੋਲੇ ਹਰ ਇੱਕ ਪ੍ਰਾਣੀ ll
ਚਿੰਤਾ ਦੂਰ, ਕਰੇ ਬੱਚਿਆਂ ਦੀ*,,, ll, ਬੋਲੋ ਮਿਲਕੇ ਸਾਰੇ*,,,
ਜੋ ਵੀ, ਦਰ ਤੇ ਆ ਜਾਂਦੇ, ਓਹਨਾਂ ਦੇ, ਹੋਵਣ ਵਾਰੇ ਨਿਆਰੇ ll
ਚਿੰਤਾਪੁਰਨੀ, ਚਿੰਤਾ ਹਰਦੀ, ਭਰਦੀ ਏ ਭੰਡਾਰੇ,,,,,,,,,,,,,,
ਪਿੰਡੀ ਰੂਪ ਦਾ, ਦਰਸ਼ਨ ਕਰਕੇ, ਬੜਾ ਨਜ਼ਾਰਾ ਆਵੇ l
ਜੋ ਚਾਹੀਦਾ, ਮੰਗ ਲਓ ਦਾਤੀ, ਦੇਂਦੇ ਦੇਰ ਨਾ ਲਾਵੇ ll
ਬੈਠੀ ਦਾਤੀ, ਖੋਲ ਭੰਡਾਰੇ*,,, ll, ਝੋਲੀਆਂ ਭਰ ਲਓ ਸਾਰੇ*,,,
ਜੋ ਵੀ, ਦਰ ਤੇ ਆ ਜਾਂਦੇ, ਓਹਨਾਂ ਦੇ, ਹੋਵਣ ਵਾਰੇ ਨਿਆਰੇ ll
ਚਿੰਤਾਪੁਰਨੀ, ਚਿੰਤਾ ਹਰਦੀ, ਭਰਦੀ ਏ ਭੰਡਾਰੇ,,,,,,,,,,,,,,
ਸਾਉਣ ਮਹੀਨੇ, ਮਾਂ ਦੇ ਦਰ ਤੇ, ਮੇਲਾ ਲੱਗਦਾ ਭਾਰੀ l
ਬਹਿ ਕੇ ਸਾਰੇ, ਹਾਜ਼ਰੀ ਭਰ ਲਓ, ਚਿੰਤਾ ਮਿੱਟ ਜਾਏ ਸਾਰੀ ll
ਬੰਸੀ ਗਾਵੇ, ਮਾਹੀ ਵਰਗੇ*,,, ll, ਲੱਖਾਂ ਮਾਂ ਨੇ ਤਾਰੇ*,,,
ਜੋ ਵੀ, ਦਰ ਤੇ ਆ ਜਾਂਦੇ, ਓਹਨਾਂ ਦੇ, ਹੋਵਣ ਵਾਰੇ ਨਿਆਰੇ ll
ਚਿੰਤਾਪੁਰਨੀ, ਚਿੰਤਾ ਹਰਦੀ, ਭਰਦੀ ਏ ਭੰਡਾਰੇ,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ