ਬੱਚਿਆਂ 'ਵੱਲ ਆ ਮਾਈਏ ll
ਚਰਨਾਂ 'ਚ ਲੱਗਿਆਂ ਨੂੰ ll, ਤੂੰ ਦਰਸ਼ ਦਿਖਾ ਮਾਈਏ ll
ਮੰਗਣੇ 'ਦੀ ਲੋੜ ਨਹੀਂ ll
ਜੱਗ ਨੂੰ ਚਲਾਉਣ ਵਾਲੀਏ ll, ਤੇਰੇ ਦਰ ਥੋੜ ਨਹੀਂ ll
ਸਾਨੂੰ 'ਆਸਰਾ ਤੇਰਾ ਏ ll
ਛੱਡ ਝੂਠੀ ਦੁਨੀਆਂ ਨੂੰ ll, ਲੜ੍ਹ ਫੜ੍ਹਿਆ ਤੇਰਾ ਏ ll
ਸਾਨੂੰ 'ਤੇਰਾ ਭਰੋਸਾ ਏ ll
ਇੱਕ ਵਾਰੀ ਦੱਸ ਤਾਂ ਸਹੀ ll, ਕੇਹੜੀ ਗੱਲ ਦਾ ਰੋਸਾ ਏ ll
ਸਾਡੇ 'ਕਰਮ ਕਮਾ ਅੰਮੀਏ ll
ਅਸੀਂ ਹੋਰ ਕੁਝ ਨਹੀਂ ਮੰਗਦੇ ll, ਤੇਰੀ ਦੀਦ ਦਾ ਚਾਅ ਅੰਮੀਏ ll
ਭਵਨਾਂ 'ਦੀਏ ਰਾਣੀਏ ਮਾਂ ll
ਪੱਥਰਾਂ 'ਚ ਰਹਿ ਕੇ ਵੀ ਤੂੰ ll, ਗੱਲ ਸਭਨਾਂ ਦੀ ਜਾਣੀ ਏ ਮਾਂ ll
ਪੰਕਜ 'ਵੱਲ ਨਜ਼ਰ ਕਰੀਂ ll
ਏਹ ਨਾਂਅ ਤੇਰਾ ਜੱਪਦਾ ਰਹੇ ll, ਐਨਾ ਤੂੰ ਕਰਮ ਕਰੀਂ ll
ਬੱਚਿਆਂ 'ਵੱਲ ਆ ਮਾਈਏ ll
ਚਰਨਾਂ ਚ ਲੱਗਿਆਂ ਨੂੰ ll, ਤੂੰ ਦਰਸ਼ ਦਿਖਾ ਮਾਈਏ ll
ਅਪਲੋਡਰ- ਅਨਿਲਰਾਮੂਰਤੀਭੋਪਾਲ