करे मेहर दी छां

करे मेहर दी छां,मेरा पौनाहारी,
लेखा नु निखार देवे जीवन संवार देवे,
भगता दे दुबे वेहड़े पला विच तार देवे,
फड़े जिह्ना दी बाह मेरा पौन्हारी
करे मेहर दी छा मेरा पौनाहारी,

अखियाँ  दीदार लाई जो रेह्दियाँ प्यासियाँ,
आनियाँ वी अखा ओहो हो गईयाँ सुजखियाँ,
दाइयां दा भंगार है ओह भक्शंहार है,
देंदा सबे दुखियां दे कारज संवार है ओह,
दवे शरण विच था मेरा पौनाहारी,
करे मेहर दी छा मेरा पौनाहारी,

निओतियाँ दी ओट ओह निप्तियाँ दी पत है,
भगता दे सिर उते रहंदा ओहदा हथ है,
नाथा दा नाथ है ओह भगता दे साथ है ओह,
पाउंदा हर झोली विच सुखा दी सोगात है ओह,
तार देवे फड बाह मेरा पौनाहारी,
करे मेहर दी छा मेरा पौनाहारी,
करे मेहर दी छां   ......

हो गया सरोये ओहदी भगती च लीं जी,
भर लई खजाने रख बह गया यकीन जो,
जोगी दयावान है ओह बड़ा ही महान है ओह,
मोर ते सवार हो के बेठा भगवान् है ओह,
झुकन वाली था मेरा पौनाहारी,
करे मेहर दी शा मेरा पौनाहारी,


ਕਰੇ ਮੇਹਰ ਦੀ ਛਾਂ, ਮੇਰਾ ਪੌਣਾਹਾਰੀ ll
ਲੇਖਾਂ ਨੂੰ ਨਿਖਾਰ ਦੇਵੇ, ਜੀਵਨ ਸੰਵਾਰ ਦੇਵੇ,
ਭਗਤਾਂ ਦੇ ਡੁੱਬੇ ਬੇੜੇ, ਪਲਾਂ ਵਿਚ ਤਾਰ ਦੇਵੇ,  
ਫੜੇ ਜਿਹਨਾਂ ਦੀ ਬਾਂਹ, ਮੇਰਾ ਪੌਣਾਹਾਰੀ l
ਕਰੇ ਮੇਹਰ ਦੀ ਛਾਂ, ਮੇਰਾ ਪੌਣਾਹਾਰੀ ll

ਅੱਖੀਆਂ ਦੀਦਾਰ ਲਈ ਜੋ, ਰਹਿੰਦੀਆਂ ਪਿਆਸੀਆਂ,
ਅੰਨ੍ਹੀਆਂ ਵੀ ਅੱਖਾਂ ਓਹੋ, ਹੋ ਗਈਆਂ ਸੁਜਾਖੀਆਂ ll
ਦਇਆ ਦਾ ਭੰਡਾਰ ਹੈ ਉਹ, ਬਖਸ਼ਣਹਾਰ ਹੈ,
ਦੇਂਦਾ ਸਭੇ ਦੁਖੀਆਂ ਦੇ, ਕਾਰਜ਼ ਸੰਵਾਰ ਹੈ ਉਹ,
ਦਵੇ ਸ਼ਰਨ ਵਿਚ ਥਾਂ, ਮੇਰਾ ਪੌਣਾਹਾਰੀ l
ਕਰੇ ਮੇਹਰ ਦੀ ਛਾਂ, ਮੇਰਾ ਪੌਣਾਹਾਰੀ ll

ਨਿਓਟਿਆਂ ਦੀ ਓਟ ਉਹ, ਨਿਪੱਤਿਆਂ ਦੀ ਪੱਤ ਹੈ,
ਭਗਤਾਂ ਦੇ ਸਿਰ ਉੱਤੇ, ਰਹਿੰਦਾ ਓਹਦਾ ਹੱਥ ਹੈ ll
ਨਾਥਾਂ ਦਾ ਨਾਥ ਹੈ ਉਹ, ਭਗਤਾਂ ਦੇ ਸਾਥ ਹੈ ਉਹ,
ਪਾਉਂਦਾ ਹਰ ਝੋਲੀ ਵਿੱਚ, ਸੁਖਾਂ ਦੀ ਸੌਗਾਤ ਹੈ ਓਹ,
ਤਾਰ ਦੇਵੇ ਫੜ ਬਾਂਹ, ਮੇਰਾ ਪੌਣਾਹਾਰੀ l
ਕਰੇ ਮੇਹਰ ਦੀ ਛਾਂ, ਮੇਰਾ ਪੌਣਾਹਾਰੀ ll

ਹੋ ਗਿਆ ਸਰੋਏ ਓਹਦੀ, ਭਗਤੀ ਚ ਲੀਨ ਜੋ,
ਭਰ ਲਏ ਖਜ਼ਾਨੇ ਰੱਖ, ਬਹਿ ਗਿਆ ਯਕੀਨ ਜੋ ll
ਜੋਗੀ ਦਇਆਵਾਨ ਹੈ ਓਹ, ਬੜਾ ਹੀ ਮਹਾਨ ਹੈ ਓਹ,
ਮੋਰ ਤੇ ਸਵਾਰ ਹੋ ਕੇ, ਬੈਠਾ ਭਗਵਾਨ ਹੈ ਓਹ,
ਬੁੱਝਣ ਵਾਲੀ ਥਾਂ, ਮੇਰਾ ਪੌਣਾਹਾਰੀ l
ਕਰੇ ਮੇਹਰ ਦੀ ਛਾਂ, ਮੇਰਾ ਪੌਣਾਹਾਰੀ ll
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (923 downloads)