बाबा जी दी शोभा

ਬਾਬਾ ਜੀ ਦੀ, ਸ਼ੋਭਾ ਜੋ, ਸਵੇਰੇ ਉੱਠ ਗਾਣਗੇ ll
ਮੰਗੀਆਂ, ਮੁਰਾਦਾਂ ਓਹ ਤਾਂ, ਬਾਬੇ ਕੋਲੋਂ ਪਾਣਗੇ*,,,  
ਬਾਬਾ ਜੀ ਦੀ, ਸ਼ੋਭਾ ਜੋ, ਸਵੇਰੇ ਉੱਠ ਗਾਣਗੇ ll
                                                 ( ਜੀ )
ਸੌਂਪ ਦਿੱਤੀ, ਜਿੰਦ ਜੀਹਨੇ, "ਬਾਬਾ ਪੌਣਾਹਾਰੀ ਨੂੰ" l
ਆਪਣਾ, ਬਣਾਇਆ ਜੀਹਨੇ, ''ਜੋਗੀ ਦੁੱਧਾਧਾਰੀ ਨੂੰ" ll
ਚੱਕਰ, ਚੌਰਾਸੀ ਵਾਲੇ, ਆਪੇ ਕੱਟੇ ਜਾਣਗੇ*,,,
ਬਾਬਾ ਜੀ ਦੀ, ਸ਼ੋਭਾ ਜੋ,,,,,,,,,,,,,,,,,,,,,,,,,,
                                                 ( ਜੀ )
ਜੋਗੀ ਦੇ, ਦਵਾਰੇ ਉੱਤੇ, "ਡੇਰਾ ਜੀਹਨੇ ਲਾ ਲਿਆ" l
ਜੱਗ ਵਿੱਚ, ਜੀਵਨ ਓਹਨੇ, "ਸਫ਼ਲ ਬਣਾ ਲਿਆ" ll
ਗੀਤ, ਓਸ ਆਦਮੀ ਦੇ, ਸਾਰੇ ਫ਼ਿਰ ਜਾਣਗੇ*,,,
ਬਾਬਾ ਜੀ ਦੀ, ਸ਼ੋਭਾ ਜੋ,,,,,,,,,,,,,,,,,,,,,,,,,,
                                       ( ਜੀ )
ਭਗਤਾਂ ਦਾ, ਕੰਮ ਸਦਾ, "ਦੁੱਖੜੇ ਸਹਾਰਨਾ" l
ਸੁਪਨੇ ਦੇ, ਵਿੱਚ  ਵੀ ਨਾ, "ਬਾਬੇ ਨੂੰ ਬਿਸਾਰਨਾ" ll
ਭਵ, ਸਾਗਰ ਵਿੱਚੋਂ, ਆਪੇ ਤਰ ਜਾਣਗੇ*,,,
ਬਾਬਾ ਜੀ ਦੀ, ਸ਼ੋਭਾ ਜੋ,,,,,,,,,,,,,,,,,,,,,,,,,,
                                              ( ਜੀ )
ਦੁਨੀਆਂ, ਦੇ ਵਿੱਚ ਤੇਰਾ, "ਮਨ ਕਿਓਂ ਹੈ ਡੋਲ੍ਹਦਾ" l
ਮੋਹ ਵਾਲੇ, ਜਾਲ ਅੰਦਰ, "ਕਾਇਆ ਕਿਓਂ ਤੂੰ ਰੋਲ਼ਦਾ" ll
ਕੈਲਾਸ਼, ਨਾਥ ਵਾਂਗੂ ਤੇਰੀ, ਲਾਜ਼ ਓਹ ਬਚਾਉਣਗੇ*,,,
ਬਾਬਾ ਜੀ ਦੀ, ਸ਼ੋਭਾ ਜੋ,,,,,,,,,,,,,,,,,,,,,,,,,,

ਅਪਲੋਡਰ- ਅਨਿਰਾਮੂਰਤੀਭੋਪਾਲ
download bhajan lyrics (393 downloads)