मेरी जिंदड़ी चरख़ा

ਮੇਰਾ ਮੁਰਸ਼ਿਦ ਯਾਰ*,,,,,,,,, ,
ਮੇਰਾ ਮੁਰਸ਼ਿਦ ਯਾਰ, ਮੈਂ ਕਰਾਂ ਦੀਦਾਰ, ll
*ਤੰਦ ਪਾਵਾਂ, ਬੇ-ਪ੍ਰਵਾਹੀਆਂ ਦਾ,
ਨੀ ਮੇਰੀ ਜਿੰਦੜੀ ਚਰਖ਼ਾ,,,
ਮੇਰੀ ਜਿੰਦੜੀ ਚਰਖ਼ਾ, ਮਾਹੀਆਂ ਦਾ,
ਮੇਰੀ ਜਿੰਦੜੀ ਚਰਖ਼ਾ, ਸਾਈਂਆਂ ਦਾ ll
ਮੇਰਾ ਮੁਰਸ਼ਿਦ ਯਾਰ*,,,,,,,,,

ਯਾਰ ਰਾਜ਼ੀ, ਮੇਰਾ ਰੱਬ ਰਾਜ਼ੀ,
ਦੁਨੀਆਂ ਦੀ, ਪ੍ਰਵਾਹ ਕਾਹਦੀ l
ਮੈਂ ਓਹਦੀ, ਉਹ ਬਣ ਗਿਆ ਮੇਰਾ,
ਕੀ ਅਸੀਂ, ਕਰਨਾ ਕਾਜ਼ੀ l
*ਮੁੱਲ ਪੈ ਗਿਆ, ਅੱਖੀਆਂ ਲਾਈਆਂ ਦਾ,  
ਨੀ ਮੇਰੀ ਜਿੰਦੜੀ ਚਰਖ਼ਾ,,,
ਮੇਰੀ ਜਿੰਦੜੀ ਚਰਖ਼ਾ, ਮਾਹੀਆਂ ਦਾ,
ਮੇਰੀ ਜਿੰਦੜੀ ਚਰਖ਼ਾ, ਸਾਈਂਆਂ ਦਾ ll
ਮੇਰਾ ਮੁਰਸ਼ਿਦ ਯਾਰ*,,,,,,,,,

ਦੁਨੀਆਂ ਉੱਠ, ਨਮਾਜ਼ਾਂ ਪੜ੍ਹਦੀ,
ਸਾਨੂੰ ਲੋਰ, ਸੱਜਣ ਦੀ ਚੜ੍ਹਦੀ l
ਤਾਂਹੀਓਂ ਤਾਂ, ਮੇਰੀ ਜਿੰਦੜੀ ਨਿੱਤ,
ਸਾਈਂ ਸਾਈਂ ਬੱਸ, ਰਹਿੰਦੀ ਕਰਦੀ l
*ਹੱਥ ਸਿਰ ਤੇ, ਬਾਬੇ ਮਾਹੀਆਂ ਦਾ,
ਨੀ ਮੇਰੀ ਜਿੰਦੜੀ ਚਰਖ਼ਾ,,,
ਮੇਰੀ ਜਿੰਦੜੀ ਚਰਖ਼ਾ, ਮਾਹੀਆਂ ਦਾ,
ਮੇਰੀ ਜਿੰਦੜੀ ਚਰਖ਼ਾ, ਸਾਈਂਆਂ ਦਾ ll
ਮੇਰਾ ਮੁਰਸ਼ਿਦ ਯਾਰ*,,,,,,,,,

ਜਦ ਕਿਤੇ ਓਹਦੀ, ਦੀਦ ਹੋ ਜਾਵੇ,
ਓਹ ਅੱਖੀਆਂ ਦੇ, ਕਰੀਬ ਹੋ ਜਾਵੇ l
ਫਿਰ ਮੈਂ ਪਾਣੀ, ਮੂੰਹ ਨੂੰ ਲਾਵਾਂ,
ਜਦ ਮੈਨੂੰ, ਓਹਦੀ ਈਦ ਹੋ ਜਾਵੇ l
ਇਸ ਹਿਜ਼ਰ 'ਚ, ਦੌਰ ਦੁਹਾਈਆਂ ਦਾ,
ਨੀ ਮੇਰੀ ਜਿੰਦੜੀ ਚਰਖ਼ਾ,,,
ਮੇਰੀ ਜਿੰਦੜੀ ਚਰਖ਼ਾ, ਮਾਹੀਆਂ ਦਾ,
ਮੇਰੀ ਜਿੰਦੜੀ ਚਰਖ਼ਾ, ਸਾਈਂਆਂ ਦਾ ll
ਮੇਰਾ ਮੁਰਸ਼ਿਦ ਯਾਰ*,,,,,,,,,

ਤੂੰਬਾ ਜਦ, ਫ਼ੱਖਰਾਂ ਦਾ ਵੱਜਦਾ,
ਲੱਖ ਵਾਰੀ ਜਿੰਦ ਕਰਦੀ ਸੱਜਦਾ
ਆਖੇ ਪਿੰਡ, ਰਸੌਲੀ ਵਾਲਾ,
ਯਾਰ ਮੇਰਾ, ਰੂਪ ਹੈ ਰੱਬ ਦਾ
ਰੈਂਪੀ ਭੁੱਲਿਆ ਰੰਗ, ਪੜ੍ਹਾਈਆਂ ਦਾ,
ਨੀ ਮੇਰੀ ਜਿੰਦੜੀ ਚਰਖ਼ਾ,,,
ਮੇਰੀ ਜਿੰਦੜੀ ਚਰਖ਼ਾ, ਮਾਹੀਆਂ ਦਾ,
ਮੇਰੀ ਜਿੰਦੜੀ ਚਰਖ਼ਾ, ਸਾਈਂਆਂ ਦਾ ll
ਮੇਰਾ ਮੁਰਸ਼ਿਦ ਯਾਰ*,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (581 downloads)