की डरना उस मौत तों जिन ओना ही ओना

ਜਾਓ ਮੇਰੇ ਪੋਤਿਓ, ਤੁਸੀਂ ਨਾ ਘਬਰਾਉਣਾ ll
ਕੀ ਡਰਨਾ ਉਸ ਮੌਤ ਤੋਂ, ਜਿੰਨ ਆਉਣਾ ਹੀ ਆਉਣਾ ll

ਸਾਡੇ ਘਰ ਦੀ ਰੀਤ ਹੈ, ਅਸੀਂ ਜ਼ੁਲਮ ਸਹਾਰੇ ll
ਜਿੱਤਿਆ ਸੱਚ ਅਖ਼ੀਰ ਨੂੰ, ਪਾਪੀ ਸਭ ਹਾਰੇ ll
ਸੱਚ ਸਬਰ ਨੂੰ ll, ਪਾਪੀਆਂ ਨੇ, ਫਿਰ ਅਜ਼ਮਾਉਣਾ ll
ਕੀ ਡਰਨਾ ਉਸ ਮੌਤ ਤੋਂ, ਜਿੰਨ ਆਉਣਾ ਹੀ ਆਉਣਾ ll

ਪੋਤੇ ਹੋ ਮੇਰੇ ਸੂਰਮੇ, ਭਾਵੇਂ ਉਮਰ ਨਿਆਣੀ ll
ਅਸੀਂ ਲਿਖਾਂਗੇ ਅਣਖ ਦੀ, ਇੱਕ ਹੋਰ ਕਹਾਣੀ ll
ਏਸੇ ਉਮਰੇ ll, ਸ਼ਹੀਦੀਆਂ ਦਾ, ਰੁਤਬਾ ਪਾਉਣਾ ll
ਕੀ ਡਰਨਾ ਉਸ ਮੌਤ ਤੋਂ, ਜਿੰਨ ਆਉਣਾ ਹੀ ਆਉਣਾ ll

ਲਹੂ ਤੁਹਾਡਾ ਜਿਸ ਵੇਲੇ, ਨੀਹਾਂ ਵਿੱਚ ਚੋਣਾਂ ll
ਕਾਰਜ਼ ਮੇਰੀ ਜਿੰਦਗੀ, ਦਾ ਪੂਰਾ ਹੋਣਾ ll
ਜਾਇਓ ਮੈਨੂੰ, ਉਡੀਕ ਕੇ, ਮੈਂ ਮਗਰੇ ਆਉਣਾ ll
ਕੀ ਡਰਨਾ ਉਸ ਮੌਤ ਤੋਂ, ਜਿੰਨ ਆਉਣਾ ਹੀ ਆਉਣਾ ll
ਜਾਇਓ ਮੈਨੂੰ, ਉਡੀਕ ਕੇ, ਮੈਂ ਮਗਰੇ ਆਉਣਾ l
ਮਾਂ ਸਦਕੇ ਮਾਂ, ਮਰ ਜਾਏ, ਮੈਂ ਮਗਰੇ ਆਉਣਾ l
ਮੈਂ ਕੀ ਕਰਨੀ, ਜਿੰਦਗੀ, ਮੈਂ ਮਗਰੇ ਆਉਣਾ l
ਮੇਰਾ ਜੀ ਨਹੀਂ, ਲੱਗਣਾ, ਮੈਂ ਮਗਰੇ ਆਉਣਾ l
ਮੈਂ ਵੀ ਆਪਣੇ, ਪੋਤਰਿਆਂ ਦੇ, ਮਗਰੇ ਆਉਣਾ  
ਮਾਂ ਸਦਕੇ ਮਾਂ, ਮਰ ਜਾਏ, ਮੈਂ ਮਗਰੇ ਆਉਣਾ l

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (583 downloads)