जोगी दा चिमटा बज्जे

दुखिया दे दुःख हरदा जोगी,
खाली झोलिया भरदा जोगी,
जेहड़ा एहदा नाम ध्यावे,
थोड़ कोई ना छड्डे,
जोगी दा चिमटा, पौणाहारी दा चिमटा,
जोगी दा चिमटा वज्जे जदो वज्जे बदल गज्जे.....

ऐहदी महिमा सुन के गौरख,
बहुत गुस्से विच आया,
बालक नाथ मेरा बन चेला,
ओहने मुखो बोल सुनाया,
मोर सवारी करके उड गया,
गौरख नू ना लब्बे,
जोगी दा चिमटा, पौणाहारी दा चिमटा,
जोगी दा चिमटा वज्जे जदो वज्जे बदल गज्जे.....

पैरा दे विच पउए एह्दे,
सिर ते जटा सुहावे,
एहदा दर्शन होजे जेहनु,
जनम सफल हो जावे,
ऐसी सोहनी सूरत वेखो,
चन्न तो सोहनी सजे,
जोगी दा चिमटा, पौणाहारी दा चिमटा,
जोगी दा चिमटा वज्जे जदो वज्जे बदल गज्जे.....

लखे भट्टी दे नाल संगते,
रल के आपा जाना,
महिमा गाउनी बाबा जी दी,
चिमटा नाल बजाना,
औखे वेले पौणाहारी,
ख़ड़दा आन के अग्गे,
जोगी दा चिमटा, पौणाहारी दा चिमटा,
जोगी दा चिमटा वज्जे जदो वज्जे बदल गज्जे.....ਦੁੱਖੀਆ ਦੇ ਦੁੱਖ ਹਰਦਾ ਜੋਗੀ,
ਖ਼ਾਲੀ ਝੋਲੀਆਂ ਭਰਦਾ ਜੋਗੀ,
ਜੇਹੜਾ ਇਹਦਾ ਨਾਂਮ ਧਿਆਵੈ,
ਥੋੜ ਕੋਇ ਨਾ ਛੱਡੇ,
ਜੋਗੀ ਦਾ ਚਿਮਟਾ ਪੌਣਾਹਾਰੀ ਦਾ ਚਿਮਟਾ,
ਜੋਗੀ ਦਾ ਚਿਮਟਾ ਵੱਜੇ ਜਦੋਂ ਵੱਜੇ ਬੱਦਲ ਗੱਜੇ.....

ਇਹਦੀ ਮਹਿਮਾ ਸੁਣਕੇ ਗੋਰਖ,
ਬਹੁਤ ਗੁੱਸੇ ਵਿੱਚ ਆਇਆ,
ਬਾਲਕ ਨਾਥ ਮੇਰਾ ਬਣ ਚੇਲਾ,
ਉਨੇ ਮੁੱਖੋਂ ਬੋਲ ਸੁਣਾਇਆ,
ਮੋਰ ਸਵਾਰੀ ਕਰਕੇ ਉੱਡ ਗਿਆ,
ਗੋਰਖ ਨੂੰ ਨਾ ਲੱਭੇ,
ਜੋਗੀ ਦਾ ਚਿਮਟਾ ਪੌਣਾਹਾਰੀ ਦਾ ਚਿਮਟਾ,
ਜੋਗੀ ਦਾ ਚਿਮਟਾ ਵੱਜੇ ਜਦੋਂ ਵੱਜੇ ਬੱਦਲ ਗੱਜੇ.....

ਪੈਰਾਂ ਦੇ ਵਿੱਚ ਪਉਏ ਏਦੇ,
ਸਿਰ ਤੇ ਜੱਟਾ ਸੁਹਾਵੈ,
ਇਹਦਾ ਦਰਸ਼ਨ ਹੋਜੇ ਜਿਨੂੰ,
ਜਨਮ ਸਫਲ ਹੋ ਜਾਵੇਂ,
ਐਸੀ ਸੋਹਣੀ ਸੂਰਤ ਵੇਖੋ,
ਚੰਨ ਤੋਂ ਸੋਹਣੀ ਸੱਜੇ,
ਜੋਗੀ ਦਾ ਚਿਮਟਾ ਪੌਣਾਹਾਰੀ ਦਾ ਚਿਮਟਾ,
ਜੋਗੀ ਦਾ ਚਿਮਟਾ ਵੱਜੇ ਜਦੋਂ ਵੱਜੇ ਬੱਦਲ ਗੱਜੇ.....

ਲੱਖੇ ਭੱਟੀ ਦੇ ਨਾਲ ਸੰਗਤੇ,
ਰਲ਼ ਕੇ ਆਪਾ ਜਾਣਾ,
ਮਹਿਮਾ ਗਾਉਣੀ ਬਾਬਾ ਜੀ ਦੀ,
ਚਿਮਟਾ ਨਾਲ ਵਜਾਨਾ,
ਔਖੇ ਵੇਲੇ ਪੌਣਾਹਾਰੀ,
ਖੜਦਾ ਆਣ ਕੇ ਅੱਗੇ,
ਜੋਗੀ ਦਾ ਚਿਮਟਾ ਪੌਣਾਹਾਰੀ ਦਾ ਚਿਮਟਾ,
ਜੋਗੀ ਦਾ ਚਿਮਟਾ ਵੱਜੇ ਜਦੋਂ ਵੱਜੇ ਬੱਦਲ ਗੱਜੇ.....
               
download bhajan lyrics (222 downloads)