( ਸਿੰਗੀਏ ਤੂੰ ਬੜੀ ਕਰਮਾ ਵਾਲੀ,
ਜੋ ਸੰਗ ਜੋਗੀ ਦੇ ਰਹਿੰਦੀ,
ਕਿੰਝ ਬਾਹ ਗਈ, ਤੂੰ ਜੋਗੀ ਦੇ ਮਨ ਨੂੰ,
ਇਹ ਗੱਲ ਸਾਰੀ ਦੁਨੀਆਂ ਕਹਿੰਦੀ। )
ਪੋਣਾਹਰੀ ਦੇ ਪਸੰਦ ਕਿਵੇਂ ਆਈ,
ਮੂਹੋਂ ਕੁਝ ਬੋਲ ਸਿੰਗੀਏ...-2
ਤਾਈਓਂ ਪਾਈਂ ਤੈਨੂੰ ਗੱਲ ਵਿੱਚ ਬੈਠਾ,
ਮੂਹੋਂ ਕੁਝ ਬੋਲ ਸਿੰਗੀਏ,
ਪੋਣਾ ਹਾਰੀ ਦੇ ਪਸੰਦ ਕਿਵੇਂ ਆਈ.....
ਲਾਲ ਲਾਲ ਧਾਗੇ ਵਿੱਚ ਤੈਨੂੰ ਕਿਉਂ ਪ੍ਰੋਇਆ ਏ,
ਹਰ ਕੋਈ ਤੇਰਾ ਕਿਉਂ ਦੀਵਾਨਾਂ ਅੱਜ ਹੋਇਆ ਏ...-2
ਮੇਰੇ ਗੱਲ ਇਹ ਸਮਝ ਨਾ ਆਈ,
ਮੂਹੋਂ ਕੁਝ ਬੋਲ ਸਿੰਗੀਏ,
ਪੋਣਾਹਾਰੀ ਦੇ ਪਸੰਦ ਕਿਵੇਂ ਆਈ.....
ਬਾਬੇ ਦੇਇਆ ਭਗਤਾਂ ਤੇ ਮੋਹਰ ਤੇਰੀਂ ਲੱਗ ਗਈ,
ਚਿਮਟੇ ਵਾਲੇ ਦੇ ਤੂੰ ਤਾਂ ਭਗਤਾਂ ਨੂੰ ਫ਼ਭ ਗਈ...-2
ਕਿਸੇ ਚਾਂਦੀ ਕਿਸੇ ਸੋਨੇ ਦੀ ਬਣਾਈਂ,
ਮੂਹੋਂ ਕੁਝ ਬੋਲ ਸਿੰਗੀਏ,
ਪੋਣਾਹਾਰੀ ਦੇ ਪਸੰਦ ਕਿਵੇਂ ਆਈ.....
ਸਿੰਗੀਏ ਤੂੰ ਰਹਿੰਦੀ ਮੇਰੇ ਪੋਣਾਹਾਰੀ ਕੋਲ ਨੀ,
ਜਗ ਸਾਰਾ ਕਹਿੰਦਾ ਤੂੰ ਤੇ ਬੜੀ ਅਨਮੋਲ ਨੀ...-2
ਆਸ ਰਹਿਪੇ ਵਾਲੇ ‘ਰੋਸ਼ਨ’ ਨੇ ਲਾਈ,
ਮੂਹੋਂ ਕੁਝ ਬੋਲ ਸਿੰਗੀਏ,
ਪੋਣਾਹਾਰੀ ਦੇ ਪਸੰਦ ਕਿਵੇਂ ਆਈ.....
ਭਜਨ ਲੇਖਕ ਰੋਸ਼ਨ ਮੱਲ