ਛੇਤੀ ਛੇਤੀ ਆਜਾ ਜੋਗੀਆ

ਆਜਾ ਜੋਗੀਆ
==========
ਆਜਾ ਜੋਗੀਆ, ਤੂੰ ਫੇਰਾ ਪਾ ਜਾ ਜੋਗੀਆ xll-ll
ਤੇਰਾ ਰੱਜ ਰੱਜ, ਕਰਨਾ ਦੀਦਾਰ,
ਛੇਤੀ ਛੇਤੀ / ਇੱਕ ਵਾਰੀ ਆਜਾ ਜੋਗੀਆ ll
^ਹੱਥ ਜੋੜ ਜੋੜ, ਜੀ ਹੱਥ ਜੋੜ ਜੋੜ,
ਹੱਥ ਜੋੜ ਜੋੜ, ਕਹਿੰਦੇ ਸੇਵਾਦਾਰ,
ਮੁੱਖੜਾ ਦਿਖਾ ਜਾ ਜੋਗੀਆ,,,
ਤੇਰਾ ਰੱਜ ਰੱਜ,,,,,,,,,,,,,,,,,,,,,,,,

ਆਰਤੀ ਕਰਾਂਗੇ, ਤੇਲ ਰਾਹਾਂ ਵਿੱਚ ਚੋਵਾਂਗੇ,
ਗੰਗਾਜਲ ਨਾਲ, ਤੇਰੇ ਚਰਨਾਂ ਨੂੰ ਧੋਵਾਂਗੇ ll
^ਤੇਰੇ ਰੂਪ ਉੱਤੋਂ, ਤੇਰੇ ਰੂਪ ਉੱਤੋਂ,
ਤੇਰੇ ਰੂਪ ਉੱਤੋਂ, ਜਾਵਾਂ ਬਲਿਹਾਰ,
ਮੁੱਖੜਾ ਦਿਖਾ ਜਾ ਜੋਗੀਆ,,,
ਤੇਰਾ ਰੱਜ ਰੱਜ,,,,,,,,,,,,,,,,,,,,,,,,

ਉਂਗਲਾਂ ਤੇ ਪੋਟੇ, ਪੋਟਿਆਂ ਤੇ ਯਾਦ ਕੀਤਾ ਏ,
ਐਨੇ ਨਹੀਂਓਂ ਸਾਹ, ਜਿੰਨਾ ਤੇਰਾ ਨਾਮ ਲਿਤਾ ਏ ll
^ਸਾਡੇ ਚਾਵਾਂ ਨੂੰ ਨਾ, ਜੀ ਸਾਡੇ ਚਾਵਾਂ ਨੂੰ ਨਾ,
ਚਾਵਾਂ ਨੂੰ ਨਾ, ਕਰੀਂ ਤਾਰ ਤਾਰ,
ਛੇਤੀ ਛੇਤੀ ਆਜਾ ਜੋਗੀਆ,,,
ਤੇਰਾ ਰੱਜ ਰੱਜ,,,,,,,,,,,,,,,,,,,,,,,,

ਸਬਰ ਸਾਡੇ ਨੂੰ ਬਹੁਤਾ, ਨਾ ਤੂੰ ਅਜ਼ਮਾਈ ਵੇ,
ਆਉਣਾ ਕਿ ਨਹੀਂ ਆਉਣਾ, ਗੱਲ ਮੁੱਕਦੀ ਮੁਕਾਈ ਵੇ ll
^ਤੈਥੋਂ ਮੰਗਦੇ ਨਹੀਂ, ਜੀ ਤੈਥੋਂ ਮੰਗਦੇ ਨਹੀਂ,
ਤੈਥੋਂ ਮੰਗਦੇ ਨਹੀਂ, ਲੱਖ ਤੇ ਹਜ਼ਾਰ,
ਇੱਕ ਵਾਰੀ ਆਜਾ ਜੋਗੀਆ,,,
ਤੇਰਾ ਰੱਜ ਰੱਜ,,,,,,,,,,,,,,,,,,,,,,,,

ਆਸਾਂ ਤੇ ਉਮੀਦਾਂ ਜੋਗੀ, ਤੇਰੇ ਉੱਤੇ ਰੱਖੀਆਂ,
ਕੌਮਲ ਜਲੰਧਰੀ, ਵਿਛਾ ਕੇ ਬੈਠੇ ਅੱਖੀਆਂ ll
ਹੋਰ ਹੁੰਦਾ ਨਹੀਂਓਂ, ਜੀ ਹੋਰ ਹੁੰਦਾ ਨਹੀਂਓਂ,
ਹੋਰ ਹੁੰਦਾ ਨਹੀਂਓਂ, ਸਾਥੋਂ ਇੰਤਜ਼ਾਰ,
ਝਲਕ ਦਿਖਾ ਜਾ ਜੋਗੀਆ,,,
ਤੇਰਾ ਰੱਜ ਰੱਜ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (229 downloads)