ਰੰਗ ਬਰਸੇ ਦਰਬਾਰ, ਬਾਬਾ ਜੀ ਤੇਰੇ ਰੰਗ ਬਰਸੇ ll
ਤੇਰੀ, ਮਹਿਮਾ ਅਪਰੰਪਰ, ਬਾਬਾ ਜੀ ਤੇਰੇ ਰੰਗ ਬਰਸੇ...
ਰੰਗ ਬਰਸੇ ਦਰਬਾਰ, ਬਾਬਾ ਜੀ ਤੇਰੇ...
( ਜੀ )
ਸੋਹਣੇ ਸੋਹਣੇ ਝੰਡੇ ਤੇਰੀ, ਗੁਫ਼ਾ ਉੱਤੇ ਝੁੱਲ੍ਹਦੇ l
ਚੰਗਿਆਂ ਮੁਕੱਦਰਾਂ ਦੇ, ਬੂਹੇ ਏਥੋਂ ਖੁੱਲ੍ਹਦੇ ll
ਤੇਰਾ, ਕਰਨ ਲਈ ਦੀਦਾਰ, ਬਾਬਾ ਜੀ ਤੇਰੇ ਰੰਗ ਬਰਸੇ...
ਰੰਗ ਬਰਸੇ ਦਰਬਾਰ, ਬਾਬਾ ਜੀ ਤੇਰੇ...
( ਜੀ )
ਦੂਰੋਂ ਦੂਰੋਂ ਚੱਲ ਬਾਬਾ, ਸੰਗਤਾਂ ਨੇ ਆਉਂਦੀਆਂ l
ਢੋਲਕੀ ਤੇ ਛੈਣਿਆਂ ਦੇ, ਨਾਲ ਭੇਟਾਂ ਗਾਉਂਦੀਆਂ ll
ਤੇਰੀ, ਸ਼ਕਤੀ ਤੋਂ ਬਲਿਹਾਰ, ਬਾਬਾ ਜੀ ਤੇਰੇ ਰੰਗ ਬਰਸੇ...
ਰੰਗ ਬਰਸੇ ਦਰਬਾਰ, ਬਾਬਾ ਜੀ ਤੇਰੇ...
( ਜੀ )
ਘੁੱਲਾ ਸਰਹਾਲੇ ਵਾਲਾ, ਸੱਚੀ ਗੱਲ ਕਹਿੰਦਾ ਏ l
ਗੁਫ਼ਾ ਵਿੱਚ ਭਗਤਾਂ ਦਾ, ਮੇਲਾ ਲੱਗਾ ਰਹਿੰਦਾ ਏ ll
ਸਭ, ਕਰਦੇ ਜੈ ਜੈਕਾਰ, ਬਾਬਾ ਜੀ ਤੇਰੇ ਰੰਗ ਬਰਸੇ...
ਰੰਗ ਬਰਸੇ ਦਰਬਾਰ, ਬਾਬਾ ਜੀ ਤੇਰੇ...
ਅਪਲੋਡਰ- ਅਨਿਲਰਾਮੂਰਤੀਭੋਪਾਲ