ਨੱਚਦੀਆਂ ਸੰਗਤਾਂ ਪਿਆਰੀਆਂ ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ

ਨੱਚਦੀਆਂ ਸੰਗਤਾਂ ਪਿਆਰੀਆਂ
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )
ਤੇਰੇ ਦਰ ਉੱਤੇ,ਹਾਂਜੀ ਤੇਰੇ ਦਰ ਉੱਤੇ,
ਤੇਰੇ ਦਰ ਉੱਤੇ, ਝੋਲੀਆਂ ਫ਼ੈਲਾ ਲਈਆਂ...
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )
ਨੱਚਦੀਆਂ ਸੰਗਤਾਂ ਪਿਆਰੀਆਂ...
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )

ਔਖੀਆਂ ਹੈ ਰਾਹਾਂ, ਰਸਤਾ ਪਹਾੜ ਦਾ,
ਛੱਡ ਤਾ ਪਿਆਰ, ਝੂਠੇ ਸੰਸਾਰ ਦਾ।
ਤੂੰ ਤਾਂ ਡੁੱਬਦੀਆਂ, ਹਾਂਜੀ ਤੂੰ ਤਾਂ ਡੁੱਬਦੀਆਂ,
ਤੂੰ ਤਾਂ ਡੁੱਬਦੀਆਂ, ਬੇੜੀਆਂ ਹੈ ਤਾਰੀਆਂ...
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )
ਨੱਚਦੀਆਂ, ਸੰਗਤਾਂ ਪਿਆਰੀਆਂ...
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )

ਆਸ ਲੈ ਕੇ ਜੇਹੜਾ, ਤੇਰੇ ਦਰ ਆਇਆ ਏ,
ਸੁੱਤਾ ਹੋਇਆ ਭਾਗ, ਪਲਾਂ 'ਚ ਜਗਾਇਆ ਏ।
ਦੇਖੋ ਨਾਮ ਦੀਆਂ, ਹਾਂਜੀ ਦੇਖੋ ਨਾਮ ਦੀਆਂ,
ਦੇਖੋ ਨਾਮ ਦੀਆਂ, ਚੜ੍ਹੀਆਂ ਖ਼ੁਮਾਰੀਆਂ...
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )
ਨੱਚਦੀਆਂ, ਸੰਗਤਾਂ ਪਿਆਰੀਆਂ...
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )

ਗੁਫ਼ਾ ਦਿਆਂ ਵਾਸੀਆਂ, ਕਿਓਂ ਦੇਰ ਲਈ ਆ,
ਨਾਜ਼ਰ ਦੀ ਜਿੰਦ, ਕਾਹਨੂੰ ਤੜਫਾਈ ਆ।
‘ਮੋਨਾ’ ਕਹਿੰਦੀ ਖੇਡਾਂ, ਹਾਂਜੀ ਮੋਨਾ ਕਹਿੰਦੀ ਖੇਡਾਂ,
‘ਮੋਨਾ’ ਕਹਿੰਦੀ ਖੇਡਾਂ, ਤੇਰੀਆਂ ਨਿਆਰੀਆਂ...
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )
ਨੱਚਦੀਆਂ, ਸੰਗਤਾਂ ਪਿਆਰੀਆਂ...
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (227 downloads)