ਕਰ ਲੈ ਰਾਮ ਨੂੰ ਤੂੰ ਯਾਦ

ਕਰ ਲੈ ਰਾਮ ਨੂੰ ਤੂੰ ਯਾਦ

ਕਰ ਲੈ, ਰਾਮ ਨੂੰ ਤੂੰ ਯਾਦ, ਇੱਕ ਵਾਰ ਬੰਦਿਆ ll
ਮੁੜ ਨਹੀ, ਆਉਣਾ ਇਸ ਦੁਨੀਆਂ ਵਿੱਚ, ਬਾਰੰਬਾਰ ਬੰਦਿਆ ll
ਕਰ ਲੈ, ਰਾਮ ਨੂੰ ਤੂੰ ਯਾਦ........

ਹੈ ਟਿਕਟ ਜਿਹਨਾਂ ਦੇ ਪੱਲੇ, ਗੱਡੀ ਆਈ ਉਹ ਚੜ੍ਹ ਚੱਲੇ ll
ਰਹਿ ਗਏ ਅਸੀਂ ਨਿਮਾਣੇ ਇਕੱਲੇ, ਅਵਗੁਣਹਾਰ ਬੰਦਿਆ l
ਕਰ ਲੈ, ਰਾਮ ਨੂੰ ਤੂੰ ਯਾਦ........

ਮੁਖੋਂ ਨਾਮ ਹਰੀ ਦਾ ਜੱਪਿਆ, ਨਾ ਕੋਈ ਤੀਰਥ ਨਾ ਤਪ ਤੱਪਿਆ ll
ਦਰਿਆ ਦੁੱਖ ਦਾ ਨਾ ਜਾਂਦਾ ਟੱਪਿਆਂ, ਬੇੜੀਆਂ ਆਪ ਰੁੜ੍ਹਾਈਆਂ ਨੇ l
ਕਰ ਲੈ, ਰਾਮ ਨੂੰ ਤੂੰ ਯਾਦ.........

ਲੱਗੇ ਰਹਿ ਗਏ ਬਾਗ ਬਗੀਚੇ, ਗੱਡੇ ਰਹਿ ਗਏ ਪਲੰਘ ਗਲੀਚੇ ll
ਦੁਨੀਆਂ ਵਾਸਤੇ ਕੰਡੇ ਬੀਜੇ, ਕਲੀਆਂ ਆਪ ਵਿਛਾਈਆਂ ਨੇ l
ਕਰ ਲੈ, ਰਾਮ ਨੂੰ ਤੂੰ ਯਾਦ........

ਤੈਨੂੰ ਫੜ੍ਹਣਗੇ ਸਿਪਾਹੀ, ਤੇਰੀ ਕੌਣ ਦੇਵੇ ਗਵਾਹੀ ll
ਨਾ ਕੋਈ ਭੈਣ ਨਾ ਕੋਈ ਭਾਈ, ਨਾ ਘਰਵਾਰ ਬੰਦਿਆ l
ਕਰ ਲੈ, ਰਾਮ ਨੂੰ ਤੂੰ ਯਾਦ.......।

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (400 downloads)