ਨੀ ਉਹ ਤੇਰਾ ਕੀ ਲੱਗਦਾ
ਨੀ ਓਹ ਤੇਰਾ, ਕੀ ਲੱਗਦਾ ਨੀ ਜੇਹੜਾ,
ਕਾਲੀ ਕਮਲੀ ਵਾਲਾ ॥
ਕਾਲੀ ਕਮਲੀ ਵਾਲਾ, ਨੀ ਓਹ ਜੇਹੜਾ,
ਕਾਲੀ ਕਮਲੀ ਵਾਲਾ ।
ਨੀ ਓਹ ਤੇਰਾ...ਜੈ ਹੋ ॥
ਸੋਹਣੇ, ਨੈਣ ਤੇ, ਮਸਤ ਅਦਾਵਾਂ ।
ਜ਼ੁਲਫ਼ਾਂ, ਉਸਦੀਆਂ, ਕਾਲੀ ਘਟਾਂਵਾ ॥
ਨੀ ਸਿਰ ਉੱਤੇ...ਜੈ ਹੋ ॥
ਮੋਰ ਦਾ ਪੰਖ ਨਿਰਾਲਾ...
ਨੀ ਉਹ ਤੇਰਾ, ਕੀ ਲੱਗਦਾ...
ਜਦ, ਬੁੱਲਾਂ ਨਾਲ, ਮੁਰਲੀ ਲਾਵੇ ।
ਸਭ ਨੂੰ, ਓਹ ਮਦ, ਮਸਤ ਬਣਾਵੇ ॥
ਜੋ ਮੋਹ ਲਵੇ...ਜੈ ਹੋ ॥
ਸੋਹਣਾ ਰੂਪ ਨਿਰਾਲਾ...
ਨੀ ਉਹ ਤੇਰਾ, ਕੀ ਲੱਗਦਾ...
ਉਸਦੇ, ਖ਼ੇਡ ਨੇ, ਸਭ ਤੋਂ ਨਿਆਰੇ ।
ਰਾਸ, ਰਚਾਵੇ, ਯਮੁਨਾ ਕਿਨਾਰੇ ॥
ਨੀ ਨਾਂ ਓਹਦਾ...ਜੈ ਹੋ ॥
ਮੋਹਨ ਮੁਰਲੀ ਵਾਲਾ...
ਨੀ ਉਹ ਤੇਰਾ, ਕੀ ਲੱਗਦਾ...
ਸੁਣ, ਸਖੀਏ ਤੈਨੂੰ, ਕੀ ਸਮਝਾਵਾਂ ।
ਕੀ, ਕੀ ਉਸਦੀ, ਸਿਫ਼ਤ ਸੁਣਾਵਾਂ ॥
ਨੀ ਮੈਂ ਤਾਂ ਤੈਨੂੰ...ਜੈ ਹੋ ॥
ਜੱਗ ਦਾ ਓਹ ਰੱਖਵਾਲਾ...
ਨੀ ਉਹ ਤੇਰਾ, ਕੀ ਲੱਗਦਾ...
ਅਪਲੋਡਰ- ਅਨਿਲਰਾਮੂਰਤੀਭੋਪਾਲ