ਹੁਣ ਪੈ ਗਿਆ ਪੰਜਾਬੀਆਂ ਦੇ ਪੱਲੇ ਠਾਕੁਰਾ ਬੱਲੇ ਬੱਲੇ

ਹੁਣ ਪੈ ਗਿਆ ਪੰਜਾਬੀਆਂ ਦੇ ਪੱਲੇ

ਹੁਣ ਪੈ ਗਿਆ, ਪੰਜਾਬੀਆਂ ਦੇ ਪੱਲੇ,
ਠਾਕੁਰਾ ਬੱਲੇ ਬੱਲੇ ॥
ਬੱਲੇ ਬੱਲੇ, ਤੇਰੀ ਬੱਲੇ ਬੱਲੇ ॥
ਹੁਣ ਪੇਸ਼, ਕੋਈ ਨਾ ਚੱਲੇ, ਠਾਕੁਰਾ ਬੱਲੇ ਬੱਲੇ...
ਹੁਣ ਪੈ ਗਿਆ, ਪੰਜਾਬੀਆਂ ਦੇ...

ਬ੍ਰਿਜ ਵਿੱਚ, ਖਾਂਦਾ ਸੀ, ਮਾਖਣ ਮਿਸ਼ਰੀ ।
ਵੇ ਮਾਖਣ ਮਿਸ਼ਰੀ, ਵੇ ਮਾਖਣ ਮਿਸ਼ਰੀ ।
ਬ੍ਰਿਜ ਵਿੱਚ ਖਾਂਦਾ ਸੀ, ਮਾਖਣ ਮਿਸ਼ਰੀ ।
ਐਥੇ ਖਾਣੇ ਪੈਣੇ... ਤੈਨੂੰ ਦਹੀਂ ਭੱਲੇ,
ਠਾਕੁਰਾ ਬੱਲੇ ਬੱਲੇ...
ਹੁਣ ਪੈ ਗਿਆ ਪੰਜਾਬੀਆਂ ਦੇ...

ਬ੍ਰਿਜ ਵਿੱਚ, ਨਹਾਉਂਦਾ ਸੀ, ਯਮੁਨਾ ਤੱਟ ਤੇ ।
ਯਮੁਨਾ ਤੱਟ ਤੇ, ਵੇ ਯਮੁਨਾ ਤੱਟ ਤੇ ।
ਬ੍ਰਿਜ ਵਿੱਚ, ਨਹਾਉਂਦਾ ਸੀ, ਯਮੁਨਾ ਤੱਟ ਤੇ ।
ਐਥੇ ਨਾਹਣਾ ਪੈਣਾ... ਤੈਨੂੰ ਟੂਟੀ ਥੱਲੇ,
ਠਾਕੁਰਾ ਬੱਲੇ ਬੱਲੇ...
ਹੁਣ ਪੈ ਗਿਆ, ਪੰਜਾਬੀਆਂ ਦੇ...

ਬ੍ਰਿਜ ਵਿੱਚ, ਤੇਰੀ, ਕੋਮਲ ਸਖੀਆਂ ।
ਵੇ ਕੋਮਲ ਸਖੀਆਂ, ਵੇ ਕੋਮਲ ਸਖੀਆਂ ।
ਬ੍ਰਿਜ ਵਿੱਚ, ਤੇਰੀ, ਕੋਮਲ ਸਖੀਆਂ ।
ਐਥੇ ਪੈ ਗਿਆ... ਤੂੰ ਮੋਟੀਆਂ ਦੇ ਪੱਲੇ,
ਠਾਕੁਰਾ ਬੱਲੇ ਬੱਲੇ...
ਹੁਣ ਪੈ ਗਿਆ, ਪੰਜਾਬੀਆਂ ਦੇ...

ਬ੍ਰਿਜ ਵਿੱਚ, ਤੇਰੇ, ਗਿਆਨੀ ਧਿਆਨੀ ।
ਵੇ ਗਿਆਨੀ ਧਿਆਨੀ, ਵੇ ਗਿਆਨੀ ਧਿਆਨੀ ।
ਬ੍ਰਿਜ ਵਿੱਚ, ਤੇਰੇ, ਗਿਆਨੀ ਧਿਆਨੀ ।
ਐਥੇ ਜਿੰਨੇ ਝੱਲੇ... ਤੇਰੇ ਪਏ ਪੱਲੇ,
ਠਾਕੁਰਾ ਬੱਲੇ ਬੱਲੇ...
ਹੁਣ ਪੈ ਗਿਆ, ਪੰਜਾਬੀਆਂ ਦੇ...

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (58 downloads)