ਮਈਆ ਦਰਸ਼ ਕਰਾ ਦੇ ਨੰਦ ਲਾਲ ਦਾ ਜੋਗੀ ਆਇਆ ਦੂਰੋਂ ਚੱਲ ਕੇ

ਮਈਆ ਦਰਸ਼ ਕਰਾਂ ਦੇ ਨੰਦ ਲਾਲ ਦਾ
================
ਮਈਆ ਦਰਸ਼, ਕਰਾ ਦੇ, ਨੰਦ ਲਾਲ ਦਾ,
ਜੋਗੀ ਆਇਆ, ਦੂਰੋਂ ਚੱਲ ਕੇ ॥
ਓ ਬਾਬਾ ਮੈਂ ਨਾ...ਜੈ ਹੋ... ਦਿਖਾਵਾਂ, ਮੁਖ਼ ਲਾਲ ਦਾ,
ਕਾਹਤੋਂ ਬੈਠਾ, ਬੂਹਾ ਮੱਲ੍ਹ ਕੇ ॥
ਮਈਆ ਦਰਸ਼, ਕਰਾ ਦੇ, ਨੰਦ ਲਾਲ ਦਾ...

ਤੇਰੇ ਲਈ, ਬਾਬਾ, ਸੋਨਾ ਚਾਂਦੀ ਮੈਂ ਲਿਆਉਂਦੀ ਆਂ ॥
ਸੋਨਾ ਚਾਂਦੀ, ਲਿਆ ਕੇ, ਤੇਰੀ ਝੋਲ਼ੀ ਵਿੱਚ ਪਾਉਂਦੀ ਆਂ ॥
ਓ ਬਾਬਾ ਛੱਡ ਖਹਿੜਾ...ਜੈ ਹੋ .... ਮਦਨ ਗੋਪਾਲ ਦਾ,
ਕਾਹਨੂੰ ਬੈਠਾ, ਬੂਹਾ ਮੱਲ੍ਹ ਕੇ...
ਮਈਆ ਦਰਸ਼, ਕਰਾ ਦੇ, ਨੰਦ ਲਾਲ ਦਾ...

ਸੋਨਾ ਚਾਂਦੀ, ਚਾਹੀਦੇ ਨਾ, ਭੋਲੀਏ ਫ਼ਕੀਰਾਂ ਨੂੰ ॥
ਏਹਦੇ, ਚਰਨਾਂ ਦੇ ਵਿੱਚ, ਵਾਰਾਂ ਮੈਂ ਜਗੀਰਾਂ ਨੂੰ ॥
ਤੈਨੂੰ ਪਤਾ ਨਹੀਂਓਂ...ਜੈ ਹੋ ... ਬਾਲ ਗੋਪਾਲ ਦਾ,
ਤਾਂਹੀਓਂ ਆਇਆ, ਦੂਰੋਂ ਚੱਲ ਕੇ...
ਮਈਆ ਦਰਸ਼, ਕਰਾ ਦੇ, ਨੰਦ ਲਾਲ ਦਾ...

ਤੇਰੇ ਲਈ, ਬਾਬਾ, ਹੀਰੇ ਮੋਤੀ ਮੈਂ ਲਿਆਉਂਦੀ ਆਂ ॥
ਹੀਰੇ ਮੋਤੀ, ਲਿਆ ਕੇ, ਤੇਰੀ ਝੋਲੀ ਵਿੱਚ ਪਾਉਂਦੀ ਆਂ ॥
ਮੈਂ ਨਹੀਂ, ਦਰਸ਼...ਜੈ ਹੋ... ਕਰਾਉਣਾ ਆਪਣੇ ਲਾਲ ਦਾ,
ਕਾਹਤੋਂ ਬੈਠਾ, ਬੂਹਾ ਮੱਲ੍ਹ ਕੇ...
ਮਈਆ ਦਰਸ਼, ਕਰਾ ਦੇ, ਨੰਦ ਲਾਲ ਦਾ...

ਹੀਰੇ ਮੋਤੀ, ਚਾਹੀਦੇ ਨਾ, ਭੋਲੀਏ ਫ਼ਕੀਰਾਂ ਨੂੰ ॥
ਏਹਦੇ, ਚਰਨਾਂ ਦੇ ਵਿੱਚ, ਵਾਰਾਂ ਮੈਂ ਜਗੀਰਾਂ ਨੂੰ ॥
ਏਹ ਤਾਂ ਲੁੱਕ ਛਿੱਪ...ਜੈ ਹੋ ... ਸਾਰਿਆਂ ਨੂੰ ਪਾਲਦਾ,
ਜਿਵੇਂ ਕਿਵੇਂ, ਵੱਲ ਛੱਲ ਕੇ...
ਮਈਆ ਦਰਸ਼, ਕਰਾ ਦੇ, ਨੰਦ ਲਾਲ ਦਾ...

ਤੇਰੇ ਲਈ, ਬਾਬਾ, ਅੰਨ ਧੰਨ ਮੈਂ ਲਿਆਉਂਦੀ ਆਂ ॥
ਅੰਨ ਧੰਨ, ਲਿਆ ਕੇ, ਤੇਰੀ ਝੋਲੀ ਵਿੱਚ ਪਾਉਂਦੀ ਆਂ ॥
ਤੂੰ ਤਾਂ ਇੰਝ ਪਿਆ...ਜੈ ਹੋ ... ਰੋਹਬ ਵਿਖਾਲਦਾ,
ਬੁਲਾਇਆ ਕੀਹਨੇ, ਸੱਦਾ ਘੱਲ ਕੇ...
ਮਈਆ ਦਰਸ਼, ਕਰਾ ਦੇ, ਨੰਦ ਲਾਲ ਦਾ...

ਅੰਨ ਧੰਨ, ਚਾਹੀਦੇ ਨਾ, ਭੋਲੀਏ ਫ਼ਕੀਰਾਂ ਨੂੰ ॥
ਏਹਦੇ, ਚਰਨਾਂ ਦੇ ਵਿੱਚ, ਵਾਰਾਂ ਮੈਂ ਜਗੀਰਾਂ ਨੂੰ ॥
ਤੈਨੂੰ ਪਤਾ ਨਹੀਂਓਂ...ਜੈ ਹੋ ... ਨੰਦ ਜੀ ਦੇ, ਲਾਲ ਦਾ,
ਤਾਂਹੀਓਂ ਆਇਆ, ਦੂਰੋਂ ਚੱਲ ਕੇ...
ਮਈਆ ਦਰਸ਼, ਕਰਾ ਦੇ, ਨੰਦ ਲਾਲ ਦਾ...

ਤੇਰੇ ਜੇਹੇ, ਜੋਗੀ ਬਾਬਾ, ਲੱਖਾਂ ਨਿੱਤ ਆਂਵਦੇ ॥
ਮੁੱਠੀ ਮੁੱਠੀ, ਆਟੇ ਲਈ, ਸੌ ਸੌ ਫ਼ੇਰੇ ਲਾਂਵਦੇ ॥
ਬਾਬਾ ਛੱਡ ਦੇ...ਜੈ ਹੋ ... ਤੂੰ ਖਹਿੜਾ ਗੋਪਾਲ ਦਾ,
ਚੜ੍ਹਿਆ ਤੈਨੂੰ...ਜੈ ਹੋ ... ਕਾਹਦਾ ਝੱਲ੍ਹ ਵੇ...
ਮਈਆ ਦਰਸ਼, ਕਰਾ ਦੇ, ਨੰਦ ਲਾਲ ਦਾ...

ਦੂਰੋਂ ਮੈਂ ਤਾਂ, ਚੱਲ ਆਇਆ, ਆਸਾਂ ਲੈ ਦੀਦਾਰ ਦੀ ॥
ਖੁਸ਼ ਹੋ ਕੇ, ਪਾ ਦੇ ਭਿਕਸ਼ਾ, ਕ੍ਰਿਸ਼ਨ ਦੇ ਪਿਆਰ ਦੀ ॥
ਠੂਠਾ, ਸੱਖਣਾ ਏ...ਜੈ ਹੋ ... ਚਿਰਾਂ ਤੋਂ ਕੰਗਾਲ ਦਾ,
ਭਰ ਦੇ ਤੂੰ, ਅੱਜ ਦਬੱਲ ਕੇ...
ਮਈਆ ਦਰਸ਼, ਕਰਾ ਦੇ, ਨੰਦ ਲਾਲ ਦਾ...

ਦਰ ਤੇ, ਸਵਾਲੀ ਆਇਆ, ਖ਼ਾਲੀ ਨਹੀਓਂ ਮੋੜੀ ਦਾ ॥
ਦਿਲ, ਓਹਦੇ ਪਿਆਰਿਆਂ ਦਾ, ਕਦੇ ਨਹੀਓਂ ਤੋੜੀ ਦਾ ॥
ਪਤਾ ਹੁੰਦਾ ਨਹੀਓਂ...ਜੈ ਹੋ ... ਸੰਤਾਂ ਦੇ ਖ਼ਿਆਲ ਦਾ,
ਦੇਖੀਏ ਨਾ, ਪਾਸਾ ਵੱਲ ਕੇ...
ਮਈਆ ਦਰਸ਼, ਕਰਾ ਦੇ, ਨੰਦ ਲਾਲ ਦਾ...

ਸ਼ਕਲ, ਡਰਾਉਣੀ ਤੇਰੀ, ਸ਼ਾਮ ਮੇਰਾ ਨਿਆਣਾ ਹੈ ॥
ਦੇਖਦਿਆਂ ਹੀ, ਰੂਪ ਤੇਰਾ, ਓਹਨੇ ਡਰ ਜਾਣਾ ਹੈ ॥
ਦਿਲ ਹੌਲ੍ਹਾ ਮੇਰੇ...ਜੈ ਹੋ ... ਮਦਨ ਗੋਪਾਲ ਦਾ,
ਜਾਵੇ ਨਾ, ਕਲੇਜ਼ਾ ਥਲ ਵੇ...
ਮਈਆ ਦਰਸ਼, ਕਰਾ ਦੇ, ਨੰਦ ਲਾਲ ਦਾ...

ਤੇਰੇ ਤਾਂ, ਭਾਅ ਦੇ ਏਹੇ, ਕੱਲ੍ਹ ਦਾ ਕੁਮਾਰ ਏ ॥
ਸਾਡਾ ਤਾਂ, ਏਹ ਭੋਲੀਏ, ਪੁਰਾਣਾ ਜੋੜੀਦਾਰ ਏ ॥
ਤੈਨੂੰ ਪਤਾ ਨਹੀਓਂ...ਜੈ ਹੋ ... ਏਹਦੇ ਮੇਰੇ ਹਾਲ ਦਾ,
ਰਹਿੰਦੇ ਅਸੀਂ, ਇਕੱਠੇ ਰਲ਼ਕੇ...
ਮਈਆ ਦਰਸ਼, ਕਰਾ ਦੇ, ਨੰਦ ਲਾਲ ਦਾ...

ਕਿੱਦਾਂ ਮੈਨੂੰ, ਯਕੀਨ ਆਵੇ, ਬਾਬਾ ਤੇਰੀ ਗੱਲ ਦਾ ॥
ਤੂੰ ਹੈ ਬੁੱਢਾ, ਸੌ ਸਾਲ ਦਾ, ਕ੍ਰਿਸ਼ਨ ਮੇਰਾ ਕੱਲ੍ਹ ਦਾ ॥
ਕਿੱਦਾਂ ਬਣ ਗਿਆ...ਜੈ ਹੋ ... ਏਹ ਤੇਰੇ ਹਾਣਦਾ,
ਖੇਡੇ ਤੁਸੀਂ, ਕਿੱਥੇ ਰਲ ਕੇ...
ਮਈਆ ਦਰਸ਼, ਕਰਾ ਦੇ, ਨੰਦ ਲਾਲ ਦਾ...

ਉੱਥੋਂ ਉੱਠ, ਤੁਰ ਸ਼ੰਭੂ, ਅਲਖ ਜਗਾਏ ਕੇ ॥
ਜਾ ਕੇ ਡੇਰਾ, ਲਾ ਲਿਆ ਸੀ, ਥੋੜੀ ਦੂਰ ਜਾ ਕੇ ॥
ਦਿਲ ਉੱਛਲਿਆ...ਜੈ ਹੋ ... ਮਦਨ ਗੋਪਾਲ ਦਾ,
ਰੋਂਦੇ ਅੱਖਾਂ, ਮੱਲ੍ਹ ਮੱਲ੍ਹ ਕੇ...
ਮਈਆ ਦਰਸ਼, ਕਰਾ ਦੇ, ਨੰਦ ਲਾਲ ਦਾ...

ਮਿੰਨਤਾਂ ਦੇ, ਨਾਲ ਭੋਲ਼ੇ, ਬਾਬਾ ਨੂੰ ਮਨਾਇਆ ਸੀ ॥
ਸੌ ਸੌ, ਮੱਥੇ ਟੇਕ ਕੇ, ਸ਼ਾਮ ਝੋਲੀ ਪਾਇਆ ਸੀ ॥
ਮੇਲ ਹੋ ਗਿਆ...ਜੈ ਹੋ ... ਭੋਲ਼ੇ ਤੇ ਗੋਪਾਲ ਦਾ,
ਮਿਲੇ ਦੋਵੇਂ, ਹੱਸ ਹਸ ਕੇ...
ਮਈਆ ਦਰਸ਼, ਕਰਾ ਦੇ, ਨੰਦ ਲਾਲ ਦਾ...

ਦੁਨਿਆਂ ਦਾ, ਮਾਲਿਕ ਮਈਆ, ਘਰ ਤੇਰੇ ਆ ਗਿਆ ॥
ਬਣ ਕੇ, ਏਹ ਪਾਲਕ, ਭੁਲੇਖੇ ਵਿੱਚ ਪਾ ਗਿਆ ॥
ਏਹ ਤਾਂ ਭਵ ਤੋਂ...ਜੈ ਹੋ ... ਹੈ ਭਗਤਾਂ ਨੂੰ ਤਾਰਦਾ,
ਤਾਂਹੀਓਂ ਆਇਆ, ਦੂਰੋਂ ਚੱਲ ਕੇ...
ਮਈਆ ਦਰਸ਼, ਕਰਾ ਦੇ, ਨੰਦ ਲਾਲ ਦਾ...

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (325 downloads)