ਬੜੀ ਵਾਰੀ ਤੈਨੂੰ ਦੁੱਖੜੇ ਸੁਣਾਏ

ਬੜੀ ਵਾਰੀ ਤੈਨੂੰ ਦੁੱਖੜੇ ਸੁਣਾਏ

( ਤੇਰੇ, ਬਾਝ ਨਾ, ਦਰਦੀ ਕੋਈ ਮੇਰਾ,
ਕੇਹਨੂੰ, ਦਿਲ ਦਾ, ਹਾਲ ਸੁਣਾਵਾਂ ਮੈਂ l
ਖ਼ਾਲੀ, ਮੋੜੀ ਨਾ, ਦਰ ਤੋਂ ਮਾਂ ਮੈਨੂੰ,
ਮਾਂ ਤੇਰੇ, ਰੋ ਰੋ, ਤਰਲੇ ਪਾਵਾਂ ਮੈਂ ll )

ਬੜੀ, ਵਾਰੀ ਤੈਨੂੰ, ਦੁੱਖੜੇ ਸੁਣਾਏ,
ਮਾਂਏਂ ਨੀ ਮੇਰਾ, ਧਿਆਨ ਰੱਖ ਲੈ ll
ਹੰਝੂ ਅੱਖਾਂ ਵਿਚੋਂ ,ਜੈ ਹੋ , ਬੜੇ ਹੀ ਵਹਾਏ,
ਮਾਂਏਂ ਨੀ ਮੇਰਾ, ਧਿਆਨ ਰੱਖ ਲੈ ll
ਬੜੀ, ਵਾਰੀ ਤੈਨੂੰ, ਦੁੱਖੜੇ..........F

ਜਿੰਨੀ ਵਾਰੀ, ਮਾਂਏਂ ਤੇਰੇ, ਆਇਆ ਦਰਬਾਰ ਮੈਂ ll
ਓਨੀ ਵਾਰੀ, ਕੀਤੀ ਤੈਨੂੰ, ਦਿਲੋਂ ਹੀ ਪੁਕਾਰ ਮੈਂ ll
ਦੁੱਖ, ਸਾਰੇ ਮੈਂ ਤਾਂ, ਜੈ ਹੋ , ਤੇਰੇ ਕੰਨੀਂ ਪਾਏ,
ਮਾਂਏਂ ਨੀ ਮੇਰਾ, ਧਿਆਨ ਰੱਖ ਲੈ l
ਬੜੀ, ਵਾਰੀ ਤੈਨੂੰ, ਦੁੱਖੜੇ............F

ਤੈਨੂੰ ਸਾਰਾ, ਪਤਾ ਦਿਲ, ਕਿੰਨੀ ਵਾਰੀ ਰੋਇਆ ਮਾਂ ll
ਤੈਥੋਂ ਕੁਝ, ਲੁੱਕਿਆ ਨਾ, ਜੋ ਜੋ ਵੀ ਹੋਇਆ ਮਾਂ ll
ਤਾਹਨੇ, ਸੁਣ ਸੁਣ ,ਜੈ ਹੋ l ਦਿਲ ਘਬਰਾਏ,
ਮਾਂਏਂ ਨੀ ਮੇਰਾ, ਧਿਆਨ ਰੱਖ ਲੈ l
ਬੜੀ, ਵਾਰੀ ਤੈਨੂੰ, ਦੁੱਖੜੇ............F

ਰੋ ਰੋ ਕੇ, ਅੱਖਾਂ ਵੀ, ਗਈਆਂ ਹੁਣ ਸੁੱਕ ਮਾਂ ll
ਹੰਝੂ ਵੀ, ਸਾਰੇ ਹੁਣ, ਗਏ ਨੇ ਮੁੱਕ ਮਾਂ ll
ਨਿੱਤ, ਨਵੇਂ ਘੇਰੇ ,ਜੈ ਹੋ , ਦੁੱਖਾਂ ਨੇ ਪਾਏ,
ਮਾਂਏਂ ਨੀ ਮੇਰਾ, ਧਿਆਨ ਰੱਖ ਲੈ l
ਬੜੀ, ਵਾਰੀ ਤੈਨੂੰ, ਦੁੱਖੜੇ............F

ਬੱਚਿਆਂ ਦੀ, ਅਰਜ਼ੀ ਤੇ, ਕਰ ਜ਼ਰਾ ਗੌਰ ਮਾਂ ll
ਭਗਤਾਂ ਦਾ, ਤੇਰੇ ਬਿਨਾ, ਕੋਈ ਨਹੀਂਓਂ ਹੋਰ ਮਾਂ ll
*ਬੇੜੇ, ਲੱਖਾਂ ਦੇ ,ਜੈ ਹੋ  ਤੂੰ, ਪਾਰ ਲੰਘਾਏ,
ਮਾਂਏਂ ਨੀ ਮੇਰਾ, ਧਿਆਨ ਰੱਖ ਲੈ l
ਬੜੀ, ਵਾਰੀ ਤੈਨੂੰ, ਦੁੱਖੜੇ............F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (112 downloads)