ਹੋਇਆ ਰਾਮ ਅਵਤਾਰ
================
ਹੋਇਆ ਰਾਮ ਅਵਤਾਰ, ਗਿੱਧਾ ਪਾਓ ਸਖੀਓ ll
ਗਿੱਧਾ ਪਾਓ ਸਖੀਓ*, ਗਿੱਧਾ ਪਾਓ ਸਖੀਓ l
ਨਾਲੇ ਪਿਆਰ ਨਾਲ, ਰਾਮ ਰਾਮ ਗਾਓ ਸਖੀਓ ll
ਹੋਇਆ ਰਾਮ ਅਵਤਾਰ,,,,,,,,,,,,,,,,,,,
ਰਾਮ ਤਾਂ ਮੇਰੇ, ਹੈ ਅਵਿਨਾਸ਼ੀ l
ਰਾਮ ਤਾਂ ਮੇਰੇ, ਹੈ ਘਟ ਵਾਸੀ ll
ਆਏ ਮੇਰੇ ਸਰਕਾਰ, ਗਿੱਧਾ ਪਾਓ ਸਖੀਓ ll
ਗਿੱਧਾ ਪਾਓ ਸਖੀਓ*, ਗਿੱਧਾ ਪਾਓ ਸਖੀਓ l
ਨਾਲੇ ਪਿਆਰ ਨਾਲ, ਰਾਮ ਰਾਮ ਗਾਓ ਸਖੀਓ ll
ਹੋਇਆ ਰਾਮ ਅਵਤਾਰ,,,,,,,,,,,,,,,,,,,
ਦਸ਼ਰਥ ਕੌਸ਼ਲਿਆ, ਬਲਿ ਬਲਿ ਜਾਵੇ l
ਅਵੱਧ ਪੁਰੀ ਸਭ, ਖੁਸ਼ੀਆਂ ਮਨਾਵੇ ll
ਆਏ ਮੇਰੇ ਪਾਲਣਹਾਰ, ਗਿੱਧਾ ਪਾਓ ਸਖੀਓ ll
ਗਿੱਧਾ ਪਾਓ ਸਖੀਓ*, ਗਿੱਧਾ ਪਾਓ ਸਖੀਓ l
ਨਾਲੇ ਪਿਆਰ ਨਾਲ, ਰਾਮ ਰਾਮ ਗਾਓ ਸਖੀਓ ll
ਹੋਇਆ ਰਾਮ ਅਵਤਾਰ,,,,,,,,,,,,,,,,,,,
ਆਓ ਸਾਰੇ ਅੱਜ, ਖੁਸ਼ੀ ਮਨਾਈਏ l
ਰਲਮਿਲ ਸਾਰੇ, ਭੰਗੜੇ ਪਾਈਏ ll
ਆਏ ਮੇਰੇ ਅਵਤਾਰ, ਗਿੱਧਾ ਪਾਓ ਸਖੀਓ ll
ਗਿੱਧਾ ਪਾਓ ਸਖੀਓ*, ਗਿੱਧਾ ਪਾਓ ਸਖੀਓ l
ਨਾਲੇ ਪਿਆਰ ਨਾਲ, ਰਾਮ ਰਾਮ ਗਾਓ ਸਖੀਓ ll
ਹੋਇਆ ਰਾਮ ਅਵਤਾਰ,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ