ਭਗਤ ਧਿਆਨੂੰ ਵਾਂਗੂ ਨੱਚਣਾ

ਭਗਤ ਧਿਆਨੂੰ ਵਾਂਗੂ ਨੱਚਣਾ
======================
ਵੱਜਦੇ ਨੇ, ਢੋਲ ਤੇ, ਨਗਾਰੇ ਅੱਜ ਦਾਤੀਏ
ਲੱਗਦੇ ਨੇ, ਤੇਰੇ ਹੀ, ਜੈਕਾਰੇ ਅੱਜ ਦਾਤੀਏ ll
ਭਗਤਾਂ, ਪਿਆਰਿਆਂ ਨੇ, ਨਾਮ ਤੇਰਾ ਰੱਟਣਾ*,
ਨੱਚਣਾ ਜੀ ਭਗਤ, ਧਿਆਨੂੰ ਵਾਂਗੂ ਨੱਚਣਾ ll
ਮਾਂ ਦੇ ਦਰ ਨੱਚਣਾ ,,,,,
^
ਭਗਤ, ਧਿਆਨੂੰ ਵਾਂਗੂ, ਲੋਰ ਚੜ੍ਹੀ ਜਾਂਦੀ ਏ,
ਤੇਰੀਆਂ, ਮਾਂ ਰਹਿਮਤਾਂ ਦੀ, ਖੜ੍ਹੀ ਵਰ੍ਹੀ ਜਾਂਦੀ ਏ ll
ਚੜ੍ਹ ਗਿਆ, ਲਓ ਜੀ, ਹਟਾਇਆਂ ਨਹੀਓਂ ਹੱਟਣਾ*,
ਨੱਚਣਾ ਜੀ ਨੱਚਣਾ,,,ਜੈ ਹੋ,
ਨੱਚਣਾ ਜੀ ਭਗਤ, ਧਿਆਨੂੰ ਵਾਂਗੂ ਨੱਚਣਾ ll
ਮਾਂ ਦੇ ਦਰ ਨੱਚਣਾ ,,,,,
^
ਤੇਰੇ, ਦਰਬਾਰ ਵਿੱਚੋਂ, ਥੋੜ ਨਹੀਓਂ ਕੋਈ ਮਾਂ,
ਏਥੇ ਹੀ ਤਾਂ, ਸਾਰਿਆਂ ਨੂੰ, ਮਿਲਦੀ ਏ ਢੋਈ ਮਾਂ ll
ਤੇਰਿਆਂ ਮਾਂ, ਰੰਗਾਂ ਵਿੱਚ, ਕਹਿੰਦੇ ਬੱਸ ਰੱਚਣਾ*,
ਨੱਚਣਾ ਜੀ ਨੱਚਣਾ,,,ਜੈ ਹੋ,
ਨੱਚਣਾ ਜੀ ਭਗਤ, ਧਿਆਨੂੰ ਵਾਂਗੂ ਨੱਚਣਾ ll
ਮਾਂ ਦੇ ਦਰ ਨੱਚਣਾ ,,,,,
^
ਲੋਕੀਂ ਭਾਵੇਂ, ਕਹਿਣ ਸਾਨੂੰ, ਝੱਲੇ ਤੇਰੇ ਅੰਮੀਏ,
ਅਸੀਂ ਤਾਂ, ਦਵਾਰੇ ਰਹਿਣੇ, ਮੱਲ੍ਹੇ ਤੇਰੇ ਅੰਮੀਏ ll
ਤੇਰਿਆਂ ਮਾਂ, ਚਰਨਾਂ ਚ, ਰਹਿ ਕੇ ਤੈਨੂੰ ਤੱਕਣਾ*,
ਨੱਚਣਾ ਜੀ ਨੱਚਣਾ,,,ਜੈ ਹੋ,
ਨੱਚਣਾ ਜੀ ਭਗਤ, ਧਿਆਨੂੰ ਵਾਂਗੂ ਨੱਚਣਾ ll
ਮਾਂ ਦੇ ਦਰ ਨੱਚਣਾ ,,,,,
^
ਘਰ ਵਿੱਚ, ਮਾਂਏਂ ਤੇਰਾ, ਜਾਗਾ ਕਰਵਾਇਆ ਏ,
ਸ਼ਰਧਾ ਦੇ, ਨਾਲ ਦਿਲੋਂ, ਤੈਨੂੰ ਮਾਂ ਬੁਲਾਇਆ ਏ ll
ਨੱਚ ਨੱਚ, ਆਸ਼ੂ ਤੇ, ਰੰਮੀ ਨੇ ਨਾ ਥੱਕਣਾ*,
ਨੱਚਣਾ ਜੀ ਨੱਚਣਾ,,,ਜੈ ਹੋ,
ਨੱਚਣਾ ਜੀ ਭਗਤ, ਧਿਆਨੂੰ ਵਾਂਗੂ ਨੱਚਣਾ ll
ਮਾਂ ਦੇ ਦਰ ਨੱਚਣਾ ,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (197 downloads)