ਬਾਬਾ ਪੌਣਾਹਾਰੀਆ, ਤੇਰੇ ਸਦਕੇ ਜਾਵਾਂ ll
*ਆਈਆਂ ਹੋਈਆਂ, ਸੰਗਤਾਂ ਦੀ ll, ਮੈਂ ਧੂੜ ਮੱਥੇ ਤੇ ਲਾਵਾਂ,,,
ਬਾਬਾ ਪੌਣਾਹਾਰੀਆ, ਤੇਰੇ,,,,,,,,,,,,,,,,,,,,,,,,,,
ਗਊਆਂ ਦਾ ਤੂੰ, ਪਾਲੀ ਬਣਕੇ, "ਘਰ ਰਤਨੋ ਦੇ ਆਇਆ" l
ਬਾਰਾਂ ਸਾਲ ਦੀ, ਲੱਸੀ ਰੋਟੀ, "ਕੌਤਕ ਨਵਾਂ ਦਿਖਾਇਆ" ll
*ਚਿਮਟੇ ਵਾਲੇ, ਸਿੱਧ ਜੋਗੀ ਦੀ ll, ਜੈ ਜੈਕਾਰ ਬੁਲਾਵਾਂ,,,
ਬਾਬਾ ਪੌਣਾਹਾਰੀਆ, ਤੇਰੇ,,,,,,,,,,,,,,,,,,,,,,,,,,
ਬਾਬਾ ਪੌਣਾਹਾਰੀਆ, ਤੇਰੀ ਮੋਰ ਸਵਾਰੀ l
ਤੀਨ ਲੋਕ ਦਾ ਜੋਗੀਆ, ਤੂੰ ਪਾਲਣਹਾਰੀ ll
*ਸ਼ਾਹਤਲਾਈਆਂ, ਦੇ ਵਿੱਚ ਜਾ ਕੇ ll, ਰੱਜ ਰੱਜ ਦਰਸ਼ਨ ਪਾਵਾਂ,,,
ਬਾਬਾ ਪੌਣਾਹਾਰੀਆ, ਤੇਰੇ,,,,,,,,,,,,,,,,,,,,,,,,,,
ਵਿੱਚ ਗੁਫ਼ਾ ਦੇ, ਸੱਜ ਰਹੀ ਦੇਖੋ, "ਜੋਗੀ ਦੀ ਮੂਰਤ ਨਿਆਰੀ" l
ਉੱਚੀ ਪਹਾੜੀ, ਦੇ ਉੱਪਰ ਹੈ, "ਭਰਥਰੀ ਦੀ ਸੂਰਤ ਪਿਆਰੀ" ll
*ਸ਼ਰਧਾ ਵਾਲੇ, ਹਾਰ ਫੁੱਲਾਂ ਦੇ ll, ਜੋਗੀ ਦੇ ਗਲ਼ ਵਿੱਚ ਪਾਵਾਂ,,,
ਬਾਬਾ ਪੌਣਾਹਾਰੀਆ, ਤੇਰੇ,,,,,,,,,,,,,,,,,,,,,,,,,,
ਸੋਹਣੀ ਏ, ਪੰਜਾਬ ਦੀ ਧਰਤੀ, "ਜਿਸ ਵਿੱਚ ਸ਼ਹਿਰ ਜਲੰਧਰ" l
ਬਾਣੀਆਂ ਮੁਹੱਲਾ, ਬਸਤੀ ਸ਼ੇਖ ਵਿੱਚ, "ਬਾਲਕ ਨਾਥ ਦਾ ਮੰਦਰ" ll
*ਇਸ ਮੰਦਰ ਦੀ, ਮਹਿਮਾ ਨੂੰ ਮੈਂ ll, ਭਗਤਾਂ ਦੇ ਵਿੱਚ ਗਾਵਾਂ,,,
ਬਾਬਾ ਪੌਣਾਹਾਰੀਆ, ਤੇਰੇ,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ