तेरे मोर नू झांजरां पावा

ਕਿਰਪਾ ਤੇਰੀ ਤੇ ਰੋਟੀ, ਮਿਲੇ ਦਿਨ ਰਾਤ ਦੀ l
ਦੋਵੇਂ ਹੱਥ ਜੋੜ ਕੇ ਮੈਂ, ਏਹੋ ਗੱਲ ਆਖਦੀ ll
ਤੇਰਾ ਹਰ ਪਲ, ਸ਼ੁਕਰ ਮਨਾਵਾਂ,
ਐਨੇ ਜੋਗੀ, ਕਰੀਂ ਜੋਗੀਆ,
ਤੇਰੇ ਮੋਰ ਨੂੰ, ਝਾਂਜਰਾਂ ਪਾਵਾਂ,
ਐਨੇ ਜੋਗੀ, ਕਰੀਂ ਜੋਗੀਆ ll

ਕਦੋ ਦੱਸ ਦੇਵੇਂਗਾ, ਸਹਾਰੇ ਮੇਰੇ ਜੋਗੀਆ l
ਭਾਂਡੇ ਮਾਂਜ ਕਰਦੀ, ਗੁਜ਼ਾਰੇ ਮੇਰੇ ਜੋਗੀਆ ll
ਓਹਲਾ ਕੋਈ ਨਹੀਂਓਂ, ਸੱਚੀਆਂ ਸੁਣਾਵਾਂ,
ਐਨੇ ਜੋਗੀ, ਕਰੀਂ ਜੋਗੀਆ,,,
ਤੇਰੇ ਮੋਰ ਨੂੰ, ਝਾਂਜਰਾਂ ਪਾਵਾਂ,
ਐਨੇ ਜੋਗੀ, ਕਰੀਂ ਜੋਗੀਆ ll

ਨੰਗੇ ਪੈਰੀਂ ਆਵਾਂ ਤੇਰੇ, ਦਰ ਉੱਤੇ ਚੱਲ ਕੇ l
ਗੁਫਾ ਵਿੱਚ ਬੈਠ ਜਾ, ਦਵਾਰਾ ਤੇਰਾ ਮੱਲ੍ਹ ਕੇ ll
ਰ੍ਹਵਾਂ ਤੱਕਦੀ, ਤੇਰੀਆਂ ਰਾਹਵਾਂ,
ਐਨੇ ਜੋਗੀ, ਕਰੀਂ ਜੋਗੀਆ,,,
ਤੇਰੇ ਮੋਰ ਨੂੰ, ਝਾਂਜਰਾਂ ਪਾਵਾਂ,
ਐਨੇ ਜੋਗੀ, ਕਰੀਂ ਜੋਗੀਆ ll

ਢੋਲ ਦੇ ਧਮੱਕੇ ਨਾਲ, ਲੈ ਕੇ ਆਵਾਂ ਸੰਗ ਨੂੰ l
ਕਰਦੇ ਚੌਹਾਨ ਦੀ ਤੂੰ, ਪੂਰੀ ਇਸ ਮੰਗ ਨੂੰ ll
ਹੋ ਚੌਂਕੀ ਲਾਉਣ ਲਈ, ਮੈਂ ਤਾਜ਼ ਨੂੰ ਬੁਲਾਵਾਂ,
ਐਨੇ ਜੋਗੀ ਕਰੀਂ ਜੋਗੀਆ,,,
ਤੇਰੇ ਮੋਰ ਨੂੰ, ਝਾਂਜਰਾਂ ਪਾਵਾਂ,
ਐਨੇ ਜੋਗੀ ਕਰੀਂ ਜੋਗੀਆ ll

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (591 downloads)