आ गया पौणाहारी

          ਆ ਗਿਆ ਪੌਣਾਹਾਰੀ

ਆ ਗਿਆ, ਪੌਣਾਹਾਰੀ, ਮੇਰਾ ਆ ਗਿਆ ਦੁੱਧਾਧਾਰੀ l
ਆ ਗਿਆ, ਝੋਲੀਆਂ ਵਾਲਾ,
ਮੇਰਾ ਆ ਗਿਆ, ਚਿਮਟਿਆਂ ਵਾਲਾ l
ਕਰਕੇ ਮੋਰ ਸਵਾਰੀ, ਮੇਰਾ ਆ ਗਿਆ, ਪੌਣਾਹਾਰੀ,
ਆ ਗਿਆ, ਪੌਣਾਹਾਰੀ..........

ਦਰਸ਼ਨ, ਕਰ ਲਓ, ਝੋਲੀਆਂ ਭਰ ਲਓ l
ਮੂੰਹ ਮੰਗੇ, ਜੋਗੀ ਤੋਂ ਵਰ ਲਓ ll
ਸਾਰੇ ਹੀ, ਵਾਰੋ ਵਾਰੀ, ਮੇਰਾ ਆ ਗਿਆ ਪੌਣਾਹਾਰੀ,
ਆ ਗਿਆ, ਪੌਣਾਹਾਰੀ...........

ਜੋਤ, ਜਗਾਈ, ਧੂਫ ਧੁਖਾਈ l
ਮੂਰਤ, ਫੁੱਲਾਂ, ਨਾਲ ਸਜਾਈ ll
ਲੱਗਦੀ, ਬੜੀ ਪਿਆਰੀ, ਮੇਰਾ ਆ ਗਿਆ ਪੌਣਾਹਾਰੀ,
ਆ ਗਿਆ, ਪੌਣਾਹਾਰੀ..........

ਭਰਥਰੀ, ਰਾਜਾ, ਨਾਲ ਹੈ ਆਏ l
ਭਾਗਾਂ, ਵਾਲਿਆਂ, ਦਰਸ਼ਨ ਪਾਏ ll
ਝੁੱਕਦੀ, ਦੁਨੀਆਂ ਸਾਰੀ, ਮੇਰਾ ਆ ਗਿਆ ਪੌਣਾਹਾਰੀ,
ਆ ਗਿਆ, ਪੌਣਾਹਾਰੀ............

ਨਾਮ, ਓਹਦੇ ਦਾ, ਧੂਣਾ ਲਾਇਆ l
ਰੋਟ, ਮਣੀ, ਪ੍ਰਸ਼ਾਦ ਬਣਾਇਆ ll
ਸੋਹਣੀ, ਓਹਦਾ ਪੁਜਾਰੀ, ਮੇਰਾ ਆ ਗਿਆ ਪੌਣਾਹਾਰੀ,
ਆ ਗਿਆ, ਪੌਣਾਹਾਰੀ........... ।

ਅਪਲੋਡਰ- ਅਨਿਲਰਾਮੂਰਤੀਭੋਪਾਲ
    ਪ੍ਰੀਤ ਨਗਰ ਹੁਸ਼ਿਆਰਪੁਰ
download bhajan lyrics (314 downloads)