ਮਾਂ ਦੀ ਚਿੱਠੀ ਆਈ ਏ

ਮਾਂ ਦੀ ਚਿੱਠੀ ਆਈ ਏ
===============
ਚਲੋ ਚੱਲੀਏ, ਦਵਾਰੇ ਮਾਂ ਦੀ,
ਚਿੱਠੀ ਆਈ ਏ ll
ਮਾਂ ਦੀ, ਚਿੱਠੀ ਆਈ ਏ*,
ਸਾਡੀ, ਆਸ ਪੁਚਾਈ ਏ ll
ਚਲੋ 'ਚੱਲੀਏ' lll, ਦਵਾਰੇ ਮਾਂ ਦੀ,
ਚਿੱਠੀ ਆਈ ਏ ll
^
ਚਿੱਠੀ, ਮੱਥੇ ਦੇ ਨਾਲ ਲਾਵਾਂ*,
"ਮਾਂ ਦਾ, ਲੱਖ ਲੱਖ, ਸ਼ੁਕਰ ਮਨਾਵਾਂ" ll
ਗਿਣ ਗਿਣ, ਮੈਂ ਤਾਂ, ਵਕਤ ਲੰਘਾਵਾਂ,
ਕੇਹੜੇ, ਵੇਲੇ, ਦਰ ਤੇ ਜਾਵਾਂ,
ਕੇਹੜੇ, ਵੇਲੇ, ਦਰ ਤੇ ਜਾਵਾਂ,
ਚਲੋ 'ਚੱਲੀਏ' lll, ਦਵਾਰੇ ਮਾਂ ਦੀ,,,,,,,,,,,,F
^
ਗੱਲ, ਸੁਣ ਲੈ, ਵੇ ਲਲਾਰੀ*,
"ਚੁੰਨੀ, ਰੰਗ ਦੇ, ਗੁਲਾਨਾਰੀ" ll
ਲਾ ਕੇ, ਤਿੱਲੇਦਾਰ ਕਿਨਾਰੀ,
ਕਰਨੀ, ਛੇਤੀ, ਮੈਂ ਤਿਆਰੀ,
ਕਰਨੀ, ਛੇਤੀ, ਮੈਂ ਤਿਆਰੀ,
ਚਲੋ 'ਚੱਲੀਏ' lll, ਦਵਾਰੇ ਮਾਂ ਦੀ,,,,,,,,,,,,F
^
ਕਿੱਧਰੇ, ਗੂੰਜਣ, ਜੈ ਜੈਕਾਰੇ*,
"ਕਿੱਧਰੇ, ਵੱਜਣ, ਢੋਲ ਨਗਾੜੇ" ll
ਨੱਚਦੇ, ਟੱਪਦੇ, ਗਾਉਂਦੇ ਸਾਰੇ,
ਚੱਲੇ, ਮਾਂ ਦੇ, ਭਗਤ ਪਿਆਰੇ,
ਚੱਲੇ, ਮਾਂ ਦੇ, ਭਗਤ ਪਿਆਰੇ,
ਚਲੋ 'ਚੱਲੀਏ' lll, ਦਵਾਰੇ ਮਾਂ ਦੀ,,,,,,,,,,,,F
^
ਮਾਂ, ਮਜ਼ਬੂਰ ਤੇ, ਕਰਮ ਕਮਾਵੀ*,
"ਏਹਨੂੰ, ਸਾਲੋ, ਸਾਲ ਬੁਲਾਵੀਂ" ll
ਏਹਨੂੰ, ਸਦਾ ਹੀ, ਚਿੱਠੀਆਂ ਪਾਵੀਂ,
ਮਾਂ, ਮਮਤਾ ਦੀ, ਰੀਤ ਨਿਭਾਵੀਂ,
ਮਾਂ, ਮਮਤਾ ਦੀ, ਰੀਤ ਨਿਭਾਵੀਂ,
ਚਲੋ 'ਚੱਲੀਏ' lll, ਦਵਾਰੇ ਮਾਂ ਦੀ,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
https://www.youtube.com/watch?v=i7s9uVNlFqo
download bhajan lyrics (190 downloads)