ਸ਼ੇਰਾਂ ਵਾਲੀ ਦੀ ਜੈ, ਮੇਹਰਾਂਵਾਲੀ ਦੀ ਜੈ,
ਜੋਤਾਂ ਵਾਲੀ ਦੀ ਜੈ, ਲਾਟਾਂ ਵਾਲੀ ਦੀ ਜੈ ll
ਮਈਆ / ਦਾਤੀ ਪੀਂਘਾਂ ਝੂਹਟਦੀ, ਝੂਹਟੇ ਕੰਜ਼ਕਾਂ ਦੇ ਨਾਲ l
ਹੱਥੀਂ ਲਾਲ ਚੂੜੀਆਂ, ਸਿਰ 'ਚੁੰਨੀਆਂ ਨੇ ਲਾਲ ll
ਹੱਥੀਂ ਮਾਂ ਦੇ ਸੁੱਚਾ ਚੂੜਾ l
ਫੁੱਲਾਂ ਨਾਲ ਸਜਾਇਆ ਚੂੜਾ ll
ਸਾੜ੍ਹੀ ਦਾ ਰੰਗ ਸੂਹਾ ਗੂੜ੍ਹਾ ll,
ਲੱਗੇ ਲਾਲ ਗੁਲਾਲ,
ਮਈਆ ਪੀਂਘਾਂ, ਦਾਤੀ ਪੀਂਘਾਂ, ਅੰਬੇ ਪੀਂਘਾਂ ਝੂਹਟਦੀ,
ਝੂਹਟੇ ਕੰਜ਼ਕਾਂ ਦੇ ਨਾਲ,,,,,,,,,,
ਬ੍ਰਹਮਾ ਵਿਸ਼ਨੂੰ ਫ਼ੁੱਲ ਵਰਸਾਉਂਦੇ l
ਸ਼ੰਕਰ ਜੀ ਤ੍ਰਿਸ਼ੂਲ ਘੁਮਾਉਂਦੇ ll
ਦੇਵ ਲੋਕ ਵਿੱਚ ਨੱਚਦੇ ਗਾਉਂਦੇ ll,
ਪੈਂਦੀ ਵੇਖ ਧਮਾਲ,
ਮਈਆ ਪੀਂਘਾਂ, ਦਾਤੀ ਪੀਂਘਾਂ, ਅੰਬੇ ਪੀਂਘਾਂ ਝੂਹਟਦੀ,
ਝੂਹਟੇ ਕੰਜ਼ਕਾਂ ਦੇ ਨਾਲ,,,,,,,,,,
ਪਾਰਵਤੀ ਮਾਂ ਦੇਵੇ ਹੁਲਾਰਾ l
ਗੂੰਜੇ ਧਰਤੀ ਅੰਬਰ ਸਾਰਾ ll
ਧਰਮਰਾਜ ਦਾ ਮਹਿਲ ਮੁਨਾਰਾ ll,
ਹੋਇਆ ਪਿਆ ਨਿਹਾਲ,
ਮਈਆ ਪੀਂਘਾਂ, ਦਾਤੀ ਪੀਂਘਾਂ, ਅੰਬੇ ਪੀਂਘਾਂ ਝੂਹਟਦੀ,
ਝੂਹਟੇ ਕੰਜ਼ਕਾਂ ਦੇ ਨਾਲ,,,,,,,,,,
ਸਾਰੇ ਅਜ਼ਬ ਨਜ਼ਾਰੇ ਲੈਂਦੇ l
ਚੰਨ ਤੇ ਸੂਰਜ ਰੁੱਕ ਰੁੱਕ ਬਿਹੰਦੇ ll
ਮਾਤ ਲੋਕ ਵਿੱਚ ਗਿੱਧੇ ਪੈਂਦੇ ll,
ਖਹਿੰਦੀ ਸੁਰ ਨਾਲ ਤਾਲ,
ਮਈਆ ਪੀਂਘਾਂ, ਦਾਤੀ ਪੀਂਘਾਂ, ਅੰਬੇ ਪੀਂਘਾਂ ਝੂਹਟਦੀ,
ਝੂਹਟੇ ਕੰਜ਼ਕਾਂ ਦੇ ਨਾਲ,,,,,,,,,,
ਮਹਿਕਾਂ ਦੇ ਨਾਲ ਪਰਬਤ ਭਰ ਗਏ l
ਆਪ ਦੇਵਤੇ ਮਾਂ ਦੇ ਤਰ ਗਏ ll
ਸਿਵੀਏ ਜੇਹੇ ਸ਼ੌਕੀਨ ਵੀ ਤਰ ਗਏ ll,
ਕਰਮਾ ਕਰੀ ਕਮਾਲ,
ਮਈਆ ਪੀਂਘਾਂ, ਦਾਤੀ ਪੀਂਘਾਂ, ਅੰਬੇ ਪੀਂਘਾਂ ਝੂਹਟਦੀ,
ਝੂਹਟੇ ਕੰਜ਼ਕਾਂ ਦੇ ਨਾਲ,,,,,,,,,,
ਮਈਆ / ਦਾਤੀ / ਅੰਬੇ ਪੀਂਘਾਂ ਝੂਹਟਦੀ,
ਝੂਹਟੇ ਕੰਜ਼ਕਾਂ ਦੇ ਨਾਲ lll
ਅਪਲੋਡਰ- ਅਨਿਲਰਾਮੂਰਤੀਭੋਪਾਲ