ਤੇਰੇ ਦਿੱਤੇ ਪੈਸੇ

ਤੇਰੇ ਦਿੱਤੇ ਪੈਸੇ
==========
ਤੜ੍ਹਕੇ ਉੱਠ ਕੇ, ਤੇਰਾ ਮੰਦਿਰ, ਸਜਾ ਲਈਦਾ,
ਨਾਮ ਤੇਰੇ ਦਾ, ਧੂਣਾ ਜੋਗੀਆ, ਲਾ ਲਈਦਾ ll
ਭਗਤਾਂ ਦੇ ਘਰ, ਸੁੱਖ ਵਰਸਾਉਂਦਾ, ਰਹੀ ਬਾਬਾ,
ਅਸੀਂ ਹਾਂ ਤੇਰੇ, ਸਾਡਾ ਹੋ ਕੇ, ਰਹੀਂ ਬਾਬਾ l
ਹਰ ਵੇਲੇ ਅਸੀਂ, ਤੇਰਾ ਸ਼ੁਕਰ, ਮਨਾਉਂਦੇ ਆਂ,
ਤੇਰੇ ਦਿੱਤੇ ਪੈਸੇ, ਖਰਚੀ ਜਾਂਦੇ ਆਂ,,, ਬਾਬਾ ਜੀ ll
^
ਜਦ ਦਿਲ ਕਰਦਾ, ਗੁਫ਼ਾ ਤੇ ਆ ਕੇ, ਬਹਿ ਜਾਈਦਾ,
ਰੋਟ ਚੜ੍ਹ ਕੇ, ਦਿਲ ਵਾਲਾ ਦੁੱਖ, ਕਹਿ ਜਾਈਦਾ ll
ਮੁੱਕਣ ਕਦੇ ਨਾ, ਦੇਂਦਾ ਭਰੇ, ਖਜ਼ਾਨੇ ਆਂ,
ਤੇਰੇ ਦਿੱਤੇ ਪੈਸੇ, ਖਰਚੀ ਜਾਂਦੇ ਆਂ,,, ਬਾਬਾ ਜੀ ll
^
ਕੰਮ ਸਾਡੇ, ਸਾਰੇ ਆਪੇ, ਹੋਈ ਜਾਂਦੇ ਆ,
"ਪਤਾ ਨੀ ਲੱਗਦਾ, ਪੈਸੇ ਕਿੱਥੋਂ, ਆਉਂਦੇ ਆ" l
ਜੇਠੇ, ਐਤਵਾਰ ਨੂੰ ਲੰਗਰ, ਲਾਉਂਦੇ ਆਂ,
ਤੇਰੇ ਦਿੱਤੇ ਪੈਸੇ, ਖਰਚੀ ਜਾਂਦੇ ਆਂ,,, ਬਾਬਾ ਜੀ ll
^
ਭਰ ਭਰ ਝੋਲੀਆਂ, ਸਭ ਨੂੰ ਖਜ਼ਾਨੇ, ਦੇਈਂ ਬਾਬਾ,
ਸੋਹਣੀ ਕਹਿੰਦਾ, ਮੇਹਰਾਂ ਕਰਦਾ, ਰਹੀਂ ਬਾਬਾ ll
ਸੌਰਭ ਵਾਂਗੂ, ਹਰ ਪਲ ਨਾਮ, ਧਿਆਉਂਦੇ ਆਂ,
ਤੇਰੇ ਦਿੱਤੇ ਪੈਸੇ, ਖਰਚੀ ਜਾਂਦੇ ਆਂ,,, ਬਾਬਾ ਜੀ l
ਤੇਰੇ ਦਿੱਤੇ ਪੈਸੇ, ਖਰਚੀ ਜਾਂਦੇ ਆਂ,,, ਜੋਗੀਆ l
ਤੇਰੇ ਦਿੱਤੇ ਪੈਸੇ, ਖਰਚੀ ਜਾਂਦੇ ਆਂ,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (258 downloads)