ਪੌਣਾਹਾਰੀ ਬਾਬਾ ਆ ਗਿਆ

ਪੌਣਾਹਾਰੀ ਬਾਬਾ ਆ ਗਿਆ
====================
ਧੁਨ-ਨੀ ਮੈਂ ਦੁੱਧ ਕਾਹੇ* ਨਾਲ ਰਿੜ੍ਹਕਾਂ

ਨੀਲੇ, ਮੋਰ ਦੀ, ਆਵਾਜ਼* ਪਈ ਆਵੇ,
ਪੌਣਾਹਾਰੀ / ਦੁੱਧਾਧਾਰੀ, ਬਾਬਾ ਆ ਗਿਆ ll
ਆ ਗਿਆ ਜੀ, ਆ ਗਿਆ,,,,,
( ਪੌਣਾਹਾਰੀ, ਆ ਗਿਆ )
ਆ ਗਿਆ ਜੀ, ਆ ਗਿਆ,,,,,
( ਦੁੱਧਾਧਾਰੀ, ਆ ਗਿਆ )
*ਓ ਆ ਗਿਆ ਜੀ, ਆ ਗਿਆ,,,,,
( ਓ ਚਿਮਟੇ ਵਾਲਾ, ਆ ਗਿਆ )
ਓ ਆ ਗਿਆ ਜੀ, ਆ ਗਿਆ,,,,,
( ਓ ਸਿੰਗੀਆਂ ਵਾਲਾ, ਆ ਗਿਆ )
ਮਾਂ, ਰਤਨੋ ਨੂੰ, ਮਿਲਣ* ਵਧਾਈਆਂ,
ਪੌਣਾਹਾਰੀ, ਬਾਬਾ ਆ ਗਿਆ,,,
ਨੀਲੇ, ਮੋਰ ਦੀ, ਆਵਾਜ਼* ਪਈ ਆਵੇ,
ਪੌਣਾਹਾਰੀ / ਦੁੱਧਾਧਾਰੀ, ਬਾਬਾ ਆ ਗਿਆ ll
ਮੱਥੇ ਉੱਤੇ, ਤਿਲਕ ਸੋਨੇ, ਰੰਗੀਆਂ ਜਟਾਵਾਂ ਨੇ ll
ਬਗ਼ਲ 'ਚ, ਝੋਲੀ ਪੈਰੀਂ, ਸੋਹਣ ਖੜ੍ਹਾਵਾਂ ਨੇ ll
ਨੀ ਓਹ, ਮੋਰ ਦੀ, ਸਵਾਰੀ ਕਰਦਾ,,, ll,
ਮਾਂ, ਰਤਨੋ ਦੀਆਂ, ਚਾਰਦਾ* ਗਾਂਈਆਂ,
ਪੌਣਾਹਾਰੀ, ਬਾਬਾ ਆ ਗਿਆ,,,
ਨੀਲੇ, ਮੋਰ ਦੀ, ਆਵਾਜ਼* ਪਈ,,,,,,,,,,,,,,,,,F

ਤੱਕ ਤੱਕ, ਮੁੱਖ ਓਹਦਾ, ਦਿਲ ਨਹੀਓਂ ਰੱਜਦਾ ll
ਸ਼ਿਵ ਦਾ, ਅਵਤਾਰੀ ਏ, ਬਾਲੀ ਆ ਓਹ ਜੱਗ ਦਾ ll
ਜੀ, ਦੁਨੀਆਂ ਨੂੰ ਓਹ, ਤਾਰਨ ਆ ਗਿਆ,,, ll,
ਹੇਠ, ਬੋਹੜ ਦੇ, ਧੂਣੀਆਂ* ਲਾਈਆਂ,
ਪੌਣਾਹਾਰੀ, ਬਾਬਾ ਆ ਗਿਆ,,,
ਨੀਲੇ, ਮੋਰ ਦੀ, ਆਵਾਜ਼* ਪਈ,,,,,,,,,,,,,,,,,F

ਚੇਤ, ਮਹੀਨੇ, ਜੋਗੀ ਦਾ ਚਾਲਾ ਆਇਆ ਏ ll
ਰੋਟ ਮਣੀ, ਪ੍ਰਸ਼ਾਦ ਤੇ, ਸੋਹਣਾ ਝੰਡਾ ਬਣਾਇਆ ਏ ll
ਓਹ, ਪੌੜੀ ਪੌੜੀ, ਆ ਗਏ ਚੜ੍ਹ ਕੇ,,, ll,
ਆ ਕੇ, ਗੁਫ਼ਾ ਤੇ, ਰੌਣਕਾਂ* ਲਾਈਆਂ,
ਪੌਣਾਹਾਰੀ, ਬਾਬਾ ਆ ਗਿਆ,,,
ਨੀਲੇ, ਮੋਰ ਦੀ, ਆਵਾਜ਼* ਪਈ,,,,,,,,,,,,,,,,,F

ਵੱਜਦੇ ਨੇ, ਢੋਲ ਨਾਲੇ, ਗੂੰਜਦੇ ਜੈਕਾਰੇ ਨੇ ll
ਦਿਓਟ ਸਿੱਧ, ਗੁਫ਼ਾ ਦੇ ਅੱਜ, ਅਜ਼ਬ ਨਜ਼ਾਰੇ ਨੇ ll
ਨੀ, ਖੁੱਲ੍ਹੇ ਮੂੰਹ, ਖਜ਼ਾਨਿਆਂ ਦੇ,,, ll,
*ਸੰਗਤਾਂ, ਖ਼ਾਲੀ, ਝੋਲੀਆਂ* ਭਰਾਈਆਂ,
ਪੌਣਾਹਾਰੀ, ਬਾਬਾ ਆ ਗਿਆ,,,
ਨੀਲੇ, ਮੋਰ ਦੀ, ਆਵਾਜ਼* ਪਈ,,,,,,,,,,,,,,,,,F

ਭਗਤ, ਬਾਬਾ ਜੀ ਦੇ, ਨੱਚਦੇ ਤੇ ਗਾਂਵਦੇ ll
ਦਰਸ਼ਨ, ਪਾਂਵਦੇ, ਜੈਕਾਰੇ ਪਏ ਲਾਂਵਦੇ ll
ਓ, ਬਾਬੇ ਦਿਆਂ, ਭਗਤਾਂ ਦੀਆਂ,,, ll,
ਅੱਜ, ਹੋ ਗਈਆਂ, ਸਫ਼ਲ* ਕਮਾਈਆਂ,
ਪੌਣਾਹਾਰੀ, ਬਾਬਾ ਆ ਗਿਆ,,,
ਨੀਲੇ, ਮੋਰ ਦੀ, ਆਵਾਜ਼* ਪਈ,,,,,,,,,,,,,,,,,F
ਓ ਪ੍ਰੇਮ ਸੇ ਬੋਲੋ,,, ਜੈ ਬਾਬੇ ਦੀ,,,ਧੁਨ l
ਲਿਖ਼ਾਰੀ / ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (155 downloads)