ਸ਼ਿੰਗਾਰ ਮਾਂ ਚਿੰਤਾ ਪੁਰਨੀ ਦਾ
===================
ਸਭਨਾਂ, ਤੇ ਉਪਕਾਰ, ਮਾਂ ਚਿੰਤਾ, ਪੁਰਨੀ ਦਾ ll,
'ਰੋਜ਼, ਨਵਾਂ ਸ਼ਿੰਗਾਰ, ਮਾਂ ਚਿੰਤਾ, ਪੁਰਨੀ ਦਾ' ll
^
ਲਾਲ ਲਾਲ ਹੀ, ਚੂੜੀਆਂ ਮਾਂ ਦੀਆਂ,
ਲਾਲ ਹੀ, ਮਾਂ ਦੀਆਂ, ਚੁੰਨੀਆਂ ਨੇ l
ਓਹਦੇ ਬੇੜੇ, ਪਾਰ ਹੋਵਣ,
"ਜੀਹਨੇ ਵੀ, ਡੋਰੀਆਂ ਸੁੱਟੀਆਂ ਨੇ" ll
ਮਿਲਦਾ, ਸਭ ਨੂੰ ਪਿਆਰ, ਮਾਂ ਚਿੰਤਾ ਪੁਰਨੀ ਦਾ ll,
'ਰੋਜ਼ ਨਵਾਂ ਸ਼ਿੰਗਾਰ, ਮਾਂ ਚਿੰਤਾ ਪੁਰਨੀ ਦਾ' ll
^
ਰੰਗ ਬਿਰੰਗੇ, ਫ਼ੁੱਲਾਂ ਦੇ ਨਾਲ,
"ਮਾਂ ਦੀ, ਪਿੰਡੀ ਸੱਜਦੀ ਏ" l
ਜੀ ਕਰਦਾ, ਮੈਂ ਵੇਖੀ ਜਾਵਾਂ,
"ਬੜੀ, ਪਿਆਰੀ ਲੱਗਦੀ ਏ" ll
ਸਭ, 'ਖੁੱਲ੍ਹੇ ਕਰਨ ਦੀਦਾਰ, ਮਾਂ ਚਿੰਤਾ, ਪੁਰਨੀ ਦਾ ll,
'ਰੋਜ਼, ਨਵਾਂ ਸ਼ਿੰਗਾਰ, ਮਾਂ ਚਿੰਤਾ, ਪੁਰਨੀ ਦਾ' ll
^
ਭਾਗਾਂ ਵਾਲੇ, ਭਗਤ ਨੇ ਓਹ,
"ਜਿਹਨਾਂ ਤੇ, ਰਹਿਮਤ ਹੁੰਦੀ ਏ" l
ਮਨੀ ਸੁਣਾਵੇ, ਭੇਟਾਂ ਮਾਂ ਨੂੰ,
"ਮਈਆ ਆਪ ਹੀ, ਬਹਿ ਕੇ ਸੁਣਦੀ ਏ"
ਮੰਗਦਣ, ਜਿੱਤ ਪਿਆਰ, ਮਾਂ ਚਿੰਤਾ, ਪੁਰਨੀ ਦਾ ll,
'ਰੋਜ਼, ਨਵਾਂ ਸ਼ਿੰਗਾਰ, ਮਾਂ ਚਿੰਤਾ, ਪੁਰਨੀ ਦਾ' ll