अख्खां थक्क गईआं तक तक राह एक वारी आजा सांवरे

धुन- सारी रात तेरा तकणी आं राह

अखां थक गईयां तक तक राह
एक वारी आजा सांवरे ॥
ओ सानूं तेरे मिलन दा चाओ
एक वारी आजा सांवरे...
अखां थक गईयां...

प्रेम दियां डोरां पा के तूं ता गया नस वे ॥
होवेगा दीदार कैसे यह भी ज़रा दस दे ॥
ओ मैं तां नित नित तरले करां
एक वारी आजा सांवरे...
अखां थक गईयां...

जदों दा कन्हैया तैनूं दिल च बसाया ए ॥
दूसरा ना कोई मेरे दिल विच आया ए ॥
ओ सानूं ऐवें ना तूं हुण तड़फा
एक वारी आजा सांवरे...
अखां थक गईयां...

कल दी उड़ीकदी आं कल वी तूं आया ना ॥
मैं तां तेरा होइया पर तूं ते मेरा होया ना ॥
ओ तेरी याद विच होए आं फ़नाह
एक वारी आजा सांवरे...
अखां थक गईयां...

वृंदावन आउंदी आं तां तूं काहतों लुक्कदा ए ॥
तेरे लारियां च किते जिंदगी ना मुक जाए ॥
ओ मेरा सांवरे है बे-परवाह
एक वारी आजा सांवरे...
अखां थक गईयां...

कुबज़ा दे निकले ते भीलणी दे वड़्ढदा ए ॥
राधा और मीरां नाल बन बन खड़्ढदा ए ॥
ओ सानूं आपणे तूं चरणां नाल लाअ
एक वारी आजा सांवरे...
अखां थक गईयां...

अजमल तारिया तूं पूतना वी तारी ए ॥
सधने नूं तारिया हुण आ गई साडी वारी ए ॥
ओ हुण साडे वल आ के फेरा पा
एक वारी आजा सांवरे...
अखां थक गईयां...

भगतां दी रूह हुण पई कुरलाउंदी ए ॥
मंदिरां च जा के हुण भजन सुणाउंदी ए ॥
ओ मैं वी तेरियां ही सिफतां करां
एक वारी आजा सांवरे...
अखां थक गईयां...

लिखारी/अपलोडर- अनिलरामूरतीभोपाल



ਧੁਨ- ਸਾਰੀ ਰਾਤ ਤੇਰਾ ਤੱਕਣੀ ਆਂ ਰਾਹ

ਅੱਖਾਂ ਥੱਕ ਗਈਆਂ ਤੱਕ ਤੱਕ ਰਾਹ
ਇੱਕ ਵਾਰੀ ਆਜਾ ਸਾਂਵਰੇ ॥
ਓ ਸਾਨੂੰ ਤੇਰੇ ਮਿਲਣ ਦਾ ਚਾਅ
ਇੱਕ ਵਾਰੀ ਆਜਾ ਸਾਂਵਰੇ...
ਅੱਖਾਂ ਥੱਕ ਗਈਆਂ...

ਪ੍ਰੇਮ ਦੀਆਂ ਡੋਰਾਂ ਪਾ ਕੇ ਤੂੰ ਤਾ ਗਿਆ ਨੱਸ ਵੇ ॥
ਹੋਵੇਗਾ ਦੀਦਾਰ ਕਿਵੇਂ ਏਹ ਵੀ ਜ਼ਰਾ ਦੱਸ ਦੇ ॥
ਓ ਮੈਂ ਤਾਂ ਨਿੱਤ ਨਿੱਤ ਤਰਲੇ ਕਰਾਂ
ਇੱਕ ਵਾਰੀ ਆਜਾ ਸਾਂਵਰੇ...
ਅੱਖਾਂ ਥੱਕ ਗਈਆਂ...

ਜਦੋਂ ਦਾ ਕਨ੍ਹਈਆ ਤੈਨੂੰ ਦਿਲ ਚ ਬਸਾਇਆ ਏ ॥
ਦੂਸਰਾ ਨਾ ਕੋਈ ਮੇਰੇ ਦਿਲ ਵਿੱਚ ਆਇਆ ਏ ॥
ਓ ਸਾਨੂੰ ਐਵੇਂ ਨਾ ਤੂੰ ਹੁਣ ਤੜਫਾ
ਇੱਕ ਵਾਰੀ ਆਜਾ ਸਾਂਵਰੇ...
ਅੱਖਾਂ ਥੱਕ ਗਈਆਂ...

ਕੱਲ ਦੀ ਉਡੀਕਦੀ ਆਂ ਕੱਲ ਵੀ ਤੂੰ ਆਇਆ ਨਾ ॥
ਮੈਂ ਤਾਂ ਤੇਰਾ ਹੋਇਆ ਪਰ ਤੂੰ ਤੇ ਮੇਰਾ ਹੋਇਆ ਨਾ ॥
ਓ ਤੇਰੀ ਯਾਦ ਵਿੱਚ ਹੋਏ ਆਂ ਫ਼ਨਾਹ
ਇੱਕ ਵਾਰੀ ਆਜਾ ਸਾਂਵਰੇ...
ਅੱਖਾਂ ਥੱਕ ਗਈਆਂ...

ਵ੍ਰਿੰਦਾਵਨ ਆਉਂਦੀ ਆਂ ਤਾਂ ਤੂੰ ਕਾਹਤੋਂ ਲੁੱਕਦਾ ਏ ॥
ਤੇਰੇ ਲਾਰਿਆਂ ਚ ਕਿਤੇ ਜਿੰਦਗੀ ਨਾ ਮੁੱਕ ਜਾਏ ॥
ਓ ਮੇਰਾ ਸਾਂਵਰੇ ਹੈ ਬੇ-ਪ੍ਰਵਾਹ
ਇੱਕ ਵਾਰੀ ਆਜਾ ਸਾਂਵਰੇ...
ਅੱਖਾਂ ਥੱਕ ਗਈਆਂ...

ਕੁਬਜ਼ਾ ਦੇ ਨਿਕਲੇ ਤੇ ਭੀਲਣੀ ਦੇ ਵੜ੍ਹਦਾ ਏ ॥
ਰਾਧਾ ਔਰ ਮੀਰਾਂ ਨਾਲ ਬਣ ਬਣ ਖੜ੍ਹਦਾ ਏ ॥
ਓ ਸਾਨੂੰ ਆਪਣੇ ਤੂੰ ਚਰਨਾਂ ਨਾਲ ਲਾਅ
ਇੱਕ ਵਾਰੀ ਆਜਾ ਸਾਂਵਰੇ...
ਅੱਖਾਂ ਥੱਕ ਗਈਆਂ...

ਅਜ਼ਮਲ ਤਾਰਿਆ ਤੂੰ ਪੂਤਨਾ ਵੀ ਤਾਰੀ ਏ ॥
ਸਧਨੇ ਨੂੰ ਤਾਰਿਆ ਹੁਣ ਆ ਗਈ ਸਾਡੀ ਵਾਰੀ ਏ ॥
ਓ ਹੁਣ ਸਾਡੇ ਵੱਲ ਆ ਕੇ ਫੇਰਾ ਪਾ
ਇੱਕ ਵਾਰੀ ਆਜਾ ਸਾਂਵਰੇ...
ਅੱਖਾਂ ਥੱਕ ਗਈਆਂ...

ਭਗਤਾਂ ਦੀ ਰੂਹ ਹੁਣ ਪਈ ਕੁਰਲਾਉਂਦੀ ਏ ॥ ।
ਮੰਦਿਰਾਂ ਚ ਜਾ ਕੇ ਹੁਣ ਭਜਨ ਸੁਣਾਉਂਦੀ ਏ ॥
ਓ ਮੈਂ ਵੀ ਤੇਰੀਆਂ ਹੀ ਸਿਫਤਾਂ ਕਰਾਂ
ਇੱਕ ਵਾਰੀ ਆਜਾ ਸਾਂਵਰੇ...
ਅੱਖਾਂ ਥੱਕ ਗਈਆਂ...

ਲਿਖ਼ਾਰੀ/ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (35 downloads)