जदों याद शाम दी आई छम छम रोण अक्खियां

ਜਦੋਂ ਯਾਦ ਸ਼ਿਆਮ ਦੀ ਆਈ
ਛੰਮ ਛੰਮ ਰੋਣ ਅੱਖੀਆਂ ॥
ਰੋਣ ਅੱਖੀਆਂ ਨਾਲੇ ਕਹਿਣ ਅੱਖੀਆਂ ।
ਜਦੋਂ ਯਾਦ ਸ਼ਿਆਮ ਦੀ ਆਈ...

ਕਲਮ ਬਿਨਾਂ ਖ਼ਤ ਲਿਖਿਆ ਨਾ ਜਾਵੇ ।
ਲਿਖਿਆ ਨਾ ਜਾਵੇ ਖ਼ਤ ਲਿਖਿਆ ਨਾ ਜਾਵੇ ॥
ਨੀ ਮੈਂ ਉਂਗਲੀ ਦੀ ਕਲਮ ਬਣਾਈ
ਛੰਮ ਛੰਮ ਰੋਣ ਅੱਖੀਆਂ ।
ਜਦੋਂ ਯਾਦ ਸ਼ਿਆਮ ਦੀ ਆਈ...

ਸਿਆਹੀ ਬਿਨਾਂ ਖ਼ਤ ਲਿਖਿਆ ਨਾ ਜਾਵੇ ।
ਲਿਖਿਆ ਨਾ ਜਾਵੇ ਖ਼ਤ ਲਿਖਿਆ ਨਾ ਜਾਵੇ ॥
ਨੀ ਮੈਂ ਹੰਝੂਆਂ ਦੀ ਸਿਆਹੀ ਬਣਾਈ
ਛੰਮ ਛੰਮ ਰੋਣ ਅੱਖੀਆਂ ।
ਜਦੋਂ ਯਾਦ ਸ਼ਿਆਮ ਦੀ ਆਈ...

ਡਾਕ ਬਿਨਾਂ ਖ਼ਤ ਭੇਜਿਆ ਨਾ ਜਾਵੇ ।
ਭੇਜਿਆ ਨਾ ਜਾਵੇ ਖ਼ਤ ਭੇਜਿਆ ਨਾ ਜਾਵੇ ।
ਮੈਂ ਤਾਂ ਦਿਲਾਂ ਵਾਲੀ ਡਾਕ ਬਣਾਈ
ਛੰਮ ਛੰਮ ਰੋਣ ਅੱਖੀਆਂ ।
ਜਦੋਂ ਯਾਦ ਸ਼ਿਆਮ ਦੀ ਆਈ...

ਦੋਸਤ ਬਿਨਾਂ ਖ਼ਤ ਪੜ੍ਹਿਆ ਨਾ ਜਾਵੇ ।
ਪੜ੍ਹਿਆ ਨਾ ਜਾਵੇ ਖ਼ਤ ਪੜ੍ਹਿਆ ਨਾ ਜਾਵੇ ॥
ਮੈਂ ਤਾਂ ਮਨ ਵਾਲੀ ਜੋਤ ਜਗਾਈ
ਛੰਮ ਛੰਮ ਰੋਣ ਅੱਖੀਆਂ ।
ਜਦੋਂ ਯਾਦ ਸ਼ਿਆਮ ਦੀ ਆਈ...

ਸ਼ਿਆਮ ਆਵੇ ਤਾਂ ਖ਼ਤ ਪੜ੍ਹ ਕੇ ਸੁਣਾਵੇ ।
ਦੁੱਖ ਮੇਰੇ ਸੁਣੇ ਨਾਲੇ ਆਪਣੇ ਸੁਣਾਵੇ ॥
ਮੈਂ ਤਾਂ ਯਾਦਾਂ ਵਿੱਚ ਜਿੰਦੜੀ ਬਿਤਾਈ
ਛੰਮ ਛੰਮ ਰੋਣ ਅੱਖੀਆਂ ।
ਜਦੋਂ ਯਾਦ ਸ਼ਿਆਮ ਦੀ ਆਈ...

ਜੱਗ ਵਾਲੇ ਰੰਗ ਮੈਨੂੰ ਫਿੱਕੇ ਫਿੱਕੇ ਲੱਗਦੇ ।
ਤੱਕ ਤੱਕ ਤਸਵੀਰ ਤੇਰੀ ਨੈਣ ਨਹੀਂਓਂ ਰੱਜਦੇ ॥
ਵਾਜ਼ਾਂ ਮਾਰ ਮਾਰ ਹੋ ਗਈ ਮੈਂ ਸ਼ੁਦਾਈ
ਛੰਮ ਛੰਮ ਰੋਣ ਅੱਖੀਆਂ ।
ਜਦੋਂ ਯਾਦ ਸ਼ਿਆਮ ਦੀ ਆਈ...

ਭਗਤਾਂ ਤੋਂ ਸ਼ਿਆਮਾ ਕਦੇ ਮੁਖ਼ ਨਹੀਓਂ ਮੋੜੀਦਾ ॥
ਉਮਰਾਂ ਦਾ ਨਾਤਾ ਏਹੋ ਨਾਤਾ ਨਹੀਓਂ ਤੋੜੀਦਾ ॥
ਝੱਲੀ ਜਾਂਦੀ ਨਹੀਂਓਂ ਸਾਥੋਂ ਏਹ ਜ਼ੁਦਾਈ
ਛੰਮ ਛੰਮ ਰੋਣ ਅੱਖੀਆਂ ।
ਜਦੋਂ ਯਾਦ ਸ਼ਿਆਮ ਦੀ ਆਈ...

ਦਿਲ ਦੇ ਬਗੀਚੇ ਵਿੱਚ ਤੁਸੀਂ ਕਦੋਂ ਆਵੋਗੇ ॥
ਝੋਲੀ ਵਿੱਚ ਮੇਰੀ ਸ਼ਿਆਮਾ ਖ਼ੈਰ ਕਦੋਂ ਪਾਵੋਗੇ ॥
ਮੈਂ ਤਾਂ ਰੋ ਰੋ ਅਰਜ਼ ਏਹ ਸੁਣਾਈ
ਛੰਮ ਛੰਮ ਰੋਣ ਅੱਖੀਆਂ ।
ਜਦੋਂ ਯਾਦ ਸ਼ਿਆਮ ਦੀ ਆਈ...

ਅਪਲੋਡਰ- ਅਨਿਲਰਾਮੂਰਤੀਭੋਪਾਲ


जदों याद श्याम दी आई
छम छम रोण अक्खियां ॥
रोण अक्खियां नाले कहण अक्खियां ।
जदों याद श्याम दी आई...

कलम बिनां खत लिखिया ना जावे ।
लिखिया ना जावे खत लिखिया ना जावे ॥
नी मैं उंगली दी कलम बनाई
छम छम रोण अक्खियां ।
जदों याद श्याम दी आई...

स्याही बिनां खत लिखिया ना जावे ।
लिखिया ना जावे खत लिखिया ना जावे ॥
नी मैं हंझुआं दी स्याही बनाई
छम छम रोण अक्खियां ।
जदों याद श्याम दी आई...

डाक बिनां खत भेजिया ना जावे ।
भेजिया ना जावे खत भेजिया ना जावे ।
मैं तां दिलां वाली डाक बनाई
छम छम रोण अक्खियां ।
जदों याद श्याम दी आई...

दोस्त बिनां खत पढ़िया ना जावे ।
पढ़िया ना जावे खत पढ़िया ना जावे ॥
मैं तां मन वाली जोत जगाई
छम छम रोण अक्खियां ।
जदों याद श्याम दी आई...

श्याम आवे तां खत पढ़ के सुणावे ।
दुख मेरे सुणे नाले अपने सुणावे ॥
मैं तां यादां विच जिंदड़ी बिताई
छम छम रोण अक्खियां ।
जदों याद श्याम दी आई...

जग वाले रंग मैनूं फिक्के फिक्के लगदे ।
तक तक तसवीर तेरी नैण नहींओं रजदे ॥
वाजां मार मार हो गई मैं शुदाई
छम छम रोण अक्खियां ।
जदों याद श्याम दी आई...

भगतां तों श्यामा कदे मुख नहींओं मोड़ीदा ॥
उमरां दा नाता एहो नाता नहींओं तोड़ीदा ॥
झल्ली जांदी नहींओं साथों एह जुदाई
छम छम रोण अक्खियां ।
जदों याद श्याम दी आई...

दिल दे बगीचे विच तुसीं कदों आवोगे ॥
झोली विच मेरी श्यामा खैर कदों पावोगे ॥
मैं तां रो रो अरज एह सुणाई
छम छम रोण अक्खियां ।
जदों याद श्याम दी आई...

अपलोडर- अनिलरामूर्तिभोपाल

श्रेणी
download bhajan lyrics (182 downloads)