तेरे भरे भंडारे चों

तेरे भरे भंडारे चों इक मुट्ठी मिल जाए
मैं तर जावां मां मैं तर जावां
इक नजर मेहर दी मां ऐधर वी हो जावे
मैं तर जावां मां मैं तर जावां

जो आवे लै के तुर जावे
मैं वेखदा ही रहि जावां मां
एह हसरत बाकी है मेरी
मैं वी ते आगे आवां मां
सभ कुछ हो सकदा ए
जे मेरी मां चाहवे
मैं तर जावां मां मैं तर जावां
तेरे भरे भंडारे चों...

तैनूं वेहल नहीं मैनूं काहली ए
मेरी वारी छेती आ जाए
एह आस लगाके बैठा हां
मैनूं खैर मेरी मां पा जाए
लख शुक्र करां तेरा
जे याद मेरी आए
मैं तर जावां मां मैं तर जावां
तेरे भरे भंडारे चों...

मैं हिम्मत हारन वाला नहीं
हिम्मत करके आया हां
इक तेरे मिलन दी खातिर मैं
संगतां वी नाल लाया हां
मेरी बेनती हर कोई
तेरा दर्शन पा जावे
मैं तर जावां मां मैं तर जावां
तेरे भरे भंडारे चों...

मैं झोली भर के जाणा ए
ऐवें तां ऐथों हिलणा नहीं
जे तेरे वरगा कोई नहीं
चंचल वरगा वी लभणा नहीं
कोई गिला नहीं मैनूं
जे चरणी मां लावे
मैं तर जावां मां मैं तर जावां
तेरे भरे भंडारे चों...

अपलोडर- अनिलरामूरतीभोपाल

ਤੇਰੇ ਭਰੇ ਭੰਡਾਰੇ ਚੋਂ, ਇੱਕ ਮੁੱਠੀ ਮਿਲ ਜਾਏ,
ਮੈਂ ਤਰ ਜਾਵਾਂ, ਮਾਂ ਮੈਂ ਤਰ ਜਾਵਾਂ...
ਇੱਕ ਨਜ਼ਰ ਮੇਹਰ ਦੀ ਮਾਂ, ਐਧਰ ਵੀ ਹੋ ਜਾਵੇ,
ਮੈਂ ਤਰ ਜਾਵਾਂ, ਮਾਂ ਮੈਂ ਤਰ ਜਾਵਾਂ...

ਜੋ ਆਵੇ ਲੈ ਕੇ ਤੁਰ ਜਾਵੇ, 
ਮੈਂ ਵੇਖਦਾ ਹੀ ਰਹਿ ਜਾਵਾਂ ਮਾਂ ।
ਏਹ ਹਸਰਤ ਬਾਕੀ ਹੈ ਮੇਰੀ, 
ਮੈਂ ਵੀ ਤੇ ਅੱਗੇ ਆਵਾਂ ਮਾਂ ।  
ਸਭ ਕੁਝ ਹੋ ਸਕਦਾ ਏ, 
ਜੇ ਮੇਰੀ ਮਾਂ ਚਾਹਵੇ,
ਮੈਂ ਤਰ ਜਾਵਾਂ, ਮਾਂ ਮੈਂ ਤਰ ਜਾਵਾਂ...
ਤੇਰੇ ਭਰੇ ਭੰਡਾਰੇ ਚੋਂ...


ਤੈਨੂੰ ਵੇਹਲ ਨਹੀਂ ਮੈਨੂੰ ਕਾਹਲੀ ਏ,
ਮੇਰੀ ਵਾਰੀ ਛੇਤੀ ਆ ਜਾਏ ।
ਏਹ ਆਸ ਲਗਾਕੇ ਬੈਠਾ ਹਾਂ,
ਮੈਨੂੰ ਖ਼ੈਰ ਮੇਰੀ ਮਾਂ ਪਾ ਜਾਏ ।  
ਲੱਖ ਸ਼ੁਕਰ ਕਰਾਂ ਤੇਰਾ, 
ਜੇ ਯਾਦ ਮੇਰੀ ਆਏ,
ਮੈਂ ਤਰ ਜਾਵਾਂ, ਮਾਂ ਮੈਂ ਤਰ ਜਾਵਾਂ...
ਤੇਰੇ ਭਰੇ ਭੰਡਾਰੇ ਚੋਂ...

ਮੈਂ ਹਿੰਮਤ ਹਾਰਨ ਵਾਲਾ ਨਹੀਂ, 
ਹਿੰਮਤ ਕਰਕੇ ਆਇਆ ਹਾਂ ।
ਇੱਕ ਤੇਰੇ ਮਿਲਣ ਦੀ ਖਾਤਿਰ ਮੈਂ, 
ਸੰਗਤਾਂ ਵੀ ਨਾਲ ਲਿਆਇਆ ਹਾਂ ।
ਮੇਰੀ ਬੇਨਤੀ ਹਰ ਕੋਈ, 
ਤੇਰਾ ਦਰਸ਼ਨ ਪਾ ਜਾਵੇ,
ਮੈਂ ਤਰ ਜਾਵਾਂ, ਮਾਂ ਮੈਂ ਤਰ ਜਾਵਾਂ...
ਤੇਰੇ ਭਰੇ ਭੰਡਾਰੇ ਚੋਂ...


ਮੈਂ ਝੋਲੀ ਭਰ ਕੇ ਜਾਣਾ ਏ, 
ਐਵੇਂ ਤਾਂ ਐਥੋਂ ਹਿੱਲਣਾ ਨਹੀਂ ।
ਜੇ ਤੇਰੇ ਵਰਗਾ ਕੋਈ ਨਹੀਂ, 
ਚੰਚਲ ਵਰਗਾ ਵੀ ਲੱਭਣਾ ਨਹੀਂ ।
ਕੋਈ ਗਿਲਾ ਨਹੀਂ ਮੈਨੂੰ, 
ਜੇ ਚਰਨੀ ਮਾਂ ਲਾਵੇ।
ਮੈਂ ਤਰ ਜਾਵਾਂ, ਮਾਂ ਮੈਂ ਤਰ ਜਾਵਾਂ...
ਤੇਰੇ ਭਰੇ ਭੰਡਾਰੇ ਚੋਂ...

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (50 downloads)