ਜੋਗੀ ਮੇਰਾ ਚੰਦ ਵਰਗਾ
ਜੋਗੀ ਮੇਰਾ, ਜੋਗੀ ਮੇਰਾ, ਚੰਦ ਵਰਗਾ
ਨੀ ਮੇਰੀ, ਪ੍ਰੀਤ ਨਾ ਚਕੋਰਾਂ ਵਾਲੀ ll
ਚੰਦ ਨੂੰ ਵੀ, ਚੰਦ ਨੂੰ ਵੀ, ਦਾਗ ਪੈ ਗਿਆ
ਨੀ ਮੇਰੇ, ਜੋਗੀ 'ਚ, ਦਾਗ਼ ਨਾ ਕੋਈ ll
ਸਾਡੇ ਨਾਲੋਂ, ਸਾਡੇ ਨਾਲੋਂ, ਪੱਥਰ ਚੰਗੇ
ਨੀ ਜੇਹੜੇ, ਜੋਗੀ ਦਿਆਂ, ਚਰਨਾਂ 'ਚ ਰਹਿੰਦੇ ll
ਸਾਨੂੰ ਵੀ ਤੂੰ, ਪੱਥਰ, ਬਣਾ ਲੈ ਜੋਗੀਆ
ਵੇ ਅਸੀਂ, ਤੇਰੇ, ਚਰਨਾਂ ਦੇ ਵਿੱਚ ਰਹਿਣਾ ll
ਸਾਡੇ ਨਾਲੋਂ, ਭਾਗਾਂ ਵਾਲੀ, ਧੂੜ ਚੰਗੀ
ਜੇਹੜੀ, ਜੋਗੀ ਦਿਆਂ, ਚਰਨਾਂ 'ਚ ਰਹਿੰਦੀ ll
ਅਸਾਂ ਨੂੰ ਵੀ, ਧੂੜ ਤੂੰ, ਬਣਾ ਲੈ ਜੋਗੀਆ
ਵੇ ਅਸੀਂ, ਤੇਰੇ, ਚਰਨਾਂ ਦੇ ਵਿੱਚ ਰਹਿਣਾ ll
ਸਿੰਬਲਾ ਤੂੰ, ਸਿੰਬਲਾ ਤੂੰ, ਮਾਣ ਨਾ ਕਰੀਂ
ਵੇ ਫ਼ਲ, ਨੀਵਿਆਂ, ਰੁੱਖਾਂ ਨੂੰ ਲੱਗਦੇ ll
ਬੰਦਆ ਤੂੰ, ਬੰਦਆ ਤੂੰ, ਮਾਣ ਛੱਡ ਦੇ
ਵੇ ਜੇ ਤੂੰ, ਜੋਗੀ ਦਿਆਂ, ਚਰਨਾਂ 'ਚ ਰਹਿਣਾ ll
ਖ਼ਾਲੀ ਹੱਥ, ਖ਼ਾਲੀ ਹੱਥ, ਆਇਆ ਬੰਦਿਆ
ਵੇ ਐਥੋਂ, ਖ਼ਾਲੀ ਹੀ, ਤੁਸਾਂ ਨੇ ਤੁਰ ਜਾਣਾ ll
ਸੱਚੀ ਗੱਲ, ਸੱਚੀ ਗੱਲ, ਭਗਤ ਆਖਦਾ
ਜੀ ਪੈਣਾ, ਜੋਗੀ ਦੀ, ਰਜ਼ਾ ਦੇ ਵਿੱਚ ਰਹਿਣਾ ll
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
जोगी मेरा चांद वरगा
जोगी मेरा, जोगी मेरा, चांद वरगा,
नी मेरी, प्रीत ना चकोरां वाली।।
चांद को भी, चांद को भी, दाग लग गया,
नी मेरे, जोगी में, दाग ना कोई।।
साडे नालों, साडे नालों, पत्थर चंगे,
नी जेड़े, जोगी देयां, चरणां में रहिंदे।।
सानूं भी तू, पत्थर, बना ले जोगिया,
वे असां, तेरे, चरणां में ही रहिणा।।
साडे नालों, भागां वाली, धूल चंगी,
जेड़ी, जोगी देयां, चरणां में रहिंदी।।
असां नूं भी, धूल तू, बना ले जोगिया,
वे असां, तेरे, चरणां में ही रहिणा।।
सिंबला तू, सिंबला तू, मान ना करिं,
वे फल, नीवियां, रूखां को लगदे।।
बंदा तू, बंदा तू, मान छोड़ दे,
वे जे तू, जोगी देयां, चरणां में रहिणा।।
खाली हाथ, खाली हाथ, आया बंदिया,
वे एथों, खाली ही, तुसां ने तुर जाना।।
सच्ची गल, सच्ची गल, भगत आखदा,
जी पैणा, जोगी दी, रजा में रहिणा।।
अपलोडर - अनिलरामूर्ति भोपाल