ਧੁਨ- ਪੇਕੇ ਹੁੰਦੇ ਮਾਂਵਾਂ ਨਾਲ
ਦਵਾਰ ਗੁਫ਼ਾ ਦੇ ਖੋਲ੍ਹ ਜੋਗੀਆ l
ਗੁਫ਼ਾ ਵਿਚੋਂ ਬੋਲ ਜੋਗੀਆ ll,,
ਦੁਨੀਆਂ ਨੂੰ ਮੈਂ ਛੱਡ ਕੇ ਆਇਆ ll,
ਮੱਲ੍ਹਿਆ ਤੇਰਾ ਦਵਾਰਾ ਏ,,,
ਇਸ ਜੱਗ ਅੰਦਰ, ਸੋਹਣਾ ਲੱਗਦਾ,
ਬਾਬਾ ਜੀ ਤੇਰਾ ਦਵਾਰਾ ਏ ll
ਦਵਾਰ ਗੁਫ਼ਾ ਦੇ ਖੋਲ੍ਹ ਜੋਗੀਆ,,,
ਬਾਲਕ ਉਮਰ ਸੁਹਾਨੀ ਤੇਰੀ,
ਬਾਲਕ ਨਾਥ ਕਹਾਵੇਂ ਤੂੰ,
ਸੀਸ ਪੇ ਵਾਲ਼ ਸੁਨਹਿਰੀ ਤੇਰੇ,
"ਅੰਗ ਭਬੂਤ ਲਗਾਵੇਂ ਤੂੰ" ll
ਗਊ ਪਾਲਕ ਰੱਖਵਾਲਾ ਸਭ ਦਾ ll,
ਸਭ ਨੂੰ ਬੜਾ ਪਿਆਰਾ ਏ,,,
ਇਸ ਜੱਗ ਅੰਦਰ, ਸੋਹਣਾ ਲੱਗਦਾ,
ਬਾਬਾ ਜੀ ਤੇਰਾ ਦਵਾਰਾ ਏ ll
ਦਵਾਰ ਗੁਫ਼ਾ ਦੇ ਖੋਲ੍ਹ ਜੋਗੀਆ,,,
ਉੱਚੇ ਪਰਬਤ ਲੰਬੇ ਰਸਤੇ,
ਸੁੰਦਰ ਗੁਫ਼ਾ ਨਿਆਰੀ ਏ,
ਦਿਓਟ ਸਿੱਧ ਵਿੱਚ ਵਾਸਾ ਕਰਦੇ,
"ਬਾਬਾ ਪੌਣਾਹਾਰੀ ਏ" ll
ਸਭ ਤੋਂ ਉੱਚਾ, ਸਭ ਤੋਂ ਸੁੱਚਾ ll,
ਤੇਰਾ ਭਵਨ ਨਜ਼ਾਰਾ ਏ,,,
ਇਸ ਜੱਗ ਅੰਦਰ, ਸੋਹਣਾ ਲੱਗਦਾ,
ਬਾਬਾ ਜੀ ਤੇਰਾ ਦਵਾਰਾ ਏ ll
ਦਵਾਰ ਗੁਫ਼ਾ ਦੇ ਖੋਲ੍ਹ ਜੋਗੀਆ,,,
ਚੇਤ ਮਹੀਨੇ ਮੇਲਾ ਲੱਗਦਾ,
ਢੋਲਾਂ ਦੇ ਨਾਲ ਆਉਂਦੇ ਨੇ,
ਰੋਟ ਪ੍ਰਸ਼ਾਦ ਤੇ ਝੰਡੇ ਲੈ ਕੇ,
"ਗੁਫ਼ਾ ਤੇ ਆ ਕੇ ਚੜ੍ਹਾਉਂਦੇ ਨੇ" ll
ਸਭਨਾਂ ਨੂੰ ਤੂੰ ਖੁਸ਼ੀਆਂ ਦੇਵੇਂ ll,
ਸਭ ਨੂੰ ਤੇਰਾ ਸਹਾਰਾ ਏ,,,
ਇਸ ਜੱਗ ਅੰਦਰ, ਸੋਹਣਾ ਲੱਗਦਾ,
ਬਾਬਾ ਜੀ ਤੇਰਾ ਦਵਾਰਾ ਏ ll
ਦਵਾਰ ਗੁਫ਼ਾ ਦੇ ਖੋਲ੍ਹ ਜੋਗੀਆ,,,
ਮਾਈ ਰਤਨੋ ਦਾ ਪਾਲੀ ਬਣਕੇ,
ਕੀਤੇ ਖੇਲ੍ਹ ਨਿਆਰੇ ਵੇ,
ਬਣਖੰਡੀ ਵਿੱਚ ਆਜਾ ਜੋਗੀਆ,
"ਤੂੰ ਮਿਲ ਜਾ ਇੱਕ ਵਾਰੇ ਵੇ" ll
ਕੈਲਾਸ਼ ਨਾਥ ਨੇ ਆਸ ਲਗਾਈ ll,
ਤੇਰਾ ਹੀ ਇੱਕ ਸਹਾਰਾ ਏ,,,
ਇਸ ਜੱਗ ਅੰਦਰ, ਸੋਹਣਾ ਲੱਗਦਾ,
ਬਾਬਾ ਜੀ ਤੇਰਾ ਦਵਾਰਾ ਏ ll
ਦਵਾਰ ਗੁਫ਼ਾ ਦੇ ਖੋਲ੍ਹ ਜੋਗੀਆ,,,
ਅਪਲੋਡਰ- ਅਨਿਰਾਮੂਰਤੀਭੋਪਾਲ