लेखां विच लिख दिओ बाबा जी

रब वरगे मपेया दी सेवा,भूल के वी कदे ना ठुकारिये,
हो सत जनमा तक लाह नही सकदे,जे करज चुकाना चाहिए,

रब वरगे ने माँ बाप मेरे,पूजा ता मिट जावन पाप मेरे,
चित करदा ऐ मैं हर वेले,सिर चरणा दे विच धरदा रहा,
लेखा विच लिख दियो बाबा जी,मापेया दी सेवा करदे रहा

दर दर दे थके खाधे ने,मापेया ने एस निमाने लाई,
की कुज नी किता मैं माँ पियो ने,मेनू इथे तक पहुचने लाई,
मैं करज नी कदे चूका सकदा,लाख वर जिओके मरदा रहा,
लेखा विच लिख दियो बाबा जी,मापिया दी सेवा करदा रहा


मेनू दिन अजे वि याद ने ओह,जद मापिया ने गोद खेडिया सी,
मेहनत मजदूरी कर करके,मेनू पढन सकुले पाया सी
आये वकत कदे न विशरण दा,ओस पल तो हरदम डरदा रहा,
लेखा विच लिख दियो बाबा जी,मापिया दी सेवा करदा रहा

नहीं वकत सरोया भूल सकदा,जदों टी ऍम सी कोल आये सी,
मपिया ने कोशिश कर करके,मेरे भजन रिकाड कराये सी
महिमा मैं तेरी लिख लिख के,हर साल केसता भरदा रहा,
लेखा विच लिख दियो बाबा जी,मापिया दी सेवा करदा रहा,



ਰੱਬ ਵਰਗੇ ਮਾਪਿਆਂ ਦੀ ਸੇਵਾ, ਭੁੱਲ ਕੇ ਵੀ ਕਦੇ ਨਾ ਠੁਕਰਾਈਏ
ਹੋ ਸੱਤ ਜਨਮਾ ਤੱਕ ਲਾਹ ਨੀ ਸਕਦੇ, ਜੇ ਕਰਜ਼ ਚੁਕਾਉਣਾ ਚਾਹੀਏ

ਰੱਬ ਵਰਗੇ ਨੇ ਮਾਂ ਬਾਪ ਮੇਰੇ, ਪੂਜਾਂ ਤਾਂ ਮਿੱਟ ਜਾਵਣ ਪਾਪ ਮੇਰੇ
ਚਿੱਤ ਕਰਦਾ ਏ ਮੈਂ ਹਰ ਵੇਲੇ , ਸਿਰ ਚਰਨਾਂ ਦੇ ਵਿਚ ਧਰਦਾ ਰਹਾਂ
ਲੇਖਾਂ ਵਿਚ ਲਿਖ ਦਿਓ ਬਾਬਾ ਜੀ, ਮਾਪਿਆਂ ਦੀ ਸੇਵਾ ਕਰਦਾ ਰਹਾਂ

ਦਰ ਦਰ ਦੇ ਧੱਕੇ ਖਾਧੇ ਨੇ, ਮਾਪਿਆਂ ਨੇ ਏਸ ਨਿਮਾਣੇ ਲਈ
ਕੀ ਕੁਝ ਨੀ ਕੀਤਾ ਮਾਂ ਪਿਓ ਨੇ, ਮੈਨੂੰ ਇੱਥੇ ਤੱਕ ਪਹੁੰਚਾਣੇ ਲਈ
ਮੈਂ ਕਰਜ਼ ਨੀ ਕਦੇ ਚੁਕਾ ਸਕਦਾ , ਲੱਖ ਵਾਰ ਜਿਓਂਕੇ ਮਰਦਾ ਰਹਾਂ
ਲੇਖਾਂ ਵਿਚ ਲਿਖ ਦਿਓ ਬਾਬਾ ਜੀ, ਮਾਪਿਆਂ ਦੀ ਸੇਵਾ ਕਰਦਾ ਰਹਾਂ

ਮੈਨੂੰ ਦਿਨ ਅਜੇ ਵੀ ਯਾਦ ਨੇ ਉਹ, ਜਦ ਮਾਪਿਆਂ ਨੇ ਗੋਦ ਖਿਡਾਇਆ ਸੀ
ਮੇਹਨਤ ਮਜ਼ਦੂਰੀ ਕਰ ਕਰਕੇ, ਮੈਨੂੰ ਪੜ੍ਹਨ ਸਕੂਲੇ ਪਾਇਆ ਸੀ
ਆਏ ਵਕਤ ਕਦੀ ਨਾ ਵਿਛੜਣ ਦਾ , ਓਸ ਪਲ ਤੋਂ ਹਰਦਮ ਡਰਦਾ ਰਹਾਂ
ਲੇਖਾਂ ਵਿਚ ਲਿਖ ਦਿਓ ਬਾਬਾ ਜੀ, ਮਾਪਿਆਂ ਦੀ ਸੇਵਾ ਕਰਦਾ ਰਹਾਂ

ਨਹੀਂ ਵਕਤ ਸਰੋਆ ਭੁੱਲ ਸਕਦਾ, ਜਦੋਂ ਟੀ ਐਮ ਸੀ ਕੋਲ ਆਏ ਸੀ
ਮਾਪਿਆਂ ਨੇ ਕੋਸ਼ਿਸ਼ ਕਰ ਕਰਕੇ, ਮੇਰੇ ਭਜਨ ਰਿਕਾਰਡ ਕਰਾਏ ਸੀ
ਮਹਿਮਾ ਮੈਂ ਤੇਰੀ ਲਿਖ ਲਿਖ ਕੇ , ਹਰ ਸਾਲ ਕੈਸਿਟਾਂ ਭਰਦਾਂ ਰਹਾਂ
ਲੇਖਾਂ ਵਿਚ ਲਿਖ ਦਿਓ ਬਾਬਾ ਜੀ, ਮਾਪਿਆਂ ਦੀ ਸੇਵਾ ਕਰਦਾ ਰਹਾਂ
download bhajan lyrics (937 downloads)