ਮੈਂ ਬਾਬੇ ਦਾ, ਬਾਬਾ ਮੇਰਾ l
ਦਿਓਟ ਗੁਫ਼ਾ ਵਿੱਚ, ਜੀਹਦਾ ਡੇਰਾ l
ਸਭ ਭਗਤਾਂ ਨੂੰ, ਤਾਰੇ ਜੇਹੜਾ ll,
ਮੈਨੂੰ ਹੈ ਵਿਸ਼ਵਾਸ,,,
ਤਾਰੂ ਮੈਨੂੰ ਵੀ,
ਬਾਹਰ ਗੁਫ਼ਾ 'ਚੋਂ ਆਣ,,,,,, lll
ਬਾਬਾ ਕਰਦਾ, ਮੋਰ ਸਵਾਰੀ l
ਤਾਂਹੀਓਂ ਕਹਿੰਦੇ, ਪੌਣਾਹਾਰੀ ll
ਬਗ਼ਲ 'ਚ ਝੋਲੀ, ਜਟਾ ਸੁਨਹਿਰੀ ll,
ਮਾਂ ਰਤਨੋਂ ਦਾ ਲਾਲ,,,
ਤਾਰੂ ਮੈਨੂੰ ਵੀ,
ਬਾਹਰ ਗੁਫ਼ਾ 'ਚੋਂ ਆਣ,,,,,, lll
ਮੈਂ ਸੁਣਿਆ ਤੇਰੇ, ਦਵਾਰ ਤੇ ਬਾਬਾ l
ਕੋਈ ਨਾ ਜਾਵੇ, ਖ਼ਾਲੀ ਬਾਬਾ ll
ਸੁਣਕੇ ਤੇਰੀਆਂ, ਸਿਫਤਾਂ ਬਾਬਾ ll,
ਆ ਗਿਆ ਤੇਰੇ ਦਵਾਰ,,,
ਤਾਰੂ ਮੈਨੂੰ ਵੀ,
ਬਾਹਰ ਗੁਫ਼ਾ 'ਚੋਂ ਆਣ,,,,,, lll
ਬਾਬਾ ਮੇਰਾ, ਸਿੰਗੀਆਂ ਵਾਲਾ l
ਸਭ ਭਗਤਾਂ ਦਾ, ਏਹ ਰੱਖਵਾਲਾ ll
ਮਾਂ ਰਤਨੋਂ ਦਾ, ਪਾਲੀ ਭਗਤੋ ll,
ਕਰਦਾ ਬੇੜੇ ਪਾਰ,,,
ਤਾਰੂ ਮੈਨੂੰ ਵੀ,
ਬਾਹਰ ਗੁਫ਼ਾ 'ਚੋਂ ਆਣ,,,,,, lll
ਸ਼ਿਵ ਭੋਲੇ ਦਾ, ਰੂਪ ਹੈ ਬਾਬਾ l
ਸਭ ਨੂੰ ਜਾਵੇ, ਤਾਰੀ ਬਾਬਾ ll
ਲਾ ਕੇ ਬਹਿ ਗਿਆ, ਡੇਰਾ ਬਾਬਾ ll,
ਜੱਸੀ ਤੇਰੇ ਦਵਾਰ,,,
ਤਾਰੂ ਮੈਨੂੰ ਵੀ,
ਬਾਹਰ ਗੁਫ਼ਾ 'ਚੋਂ ਆਣ,,,,,, ll
ਤਾਰੂ ਮੈਨੂੰ ਵੀ,
ਪੂਰਾ ਹੈ ਵਿਸ਼ਵਾਸ,,,,,, lll
ਲੇਖਕ- ਜੱਸੀ ਧੂਤੀ ਬਾਘੀਓ ਵਾਲਾ
ਅਪਲੋਡਰ- ਅਨਿਲਰਾਮੂਰਤੀਭੋਪਾਲ