ढोल बजदा ऐ भगतां दे वेहड़े,
मैं नच नच होई कमली।
मेरे गुरां अज पाये घर फेरे,
मैं नच नच होई कमली।
दुनियां दे सोहणे मेरे सोहणे तों थल्ले,
रूप ऐहदा देख सारे हो जाण झल्ले।
एह तां दिसदा ऐ चार चुफ़ेरे,
मैं नच नच होई कमली...
गली गली विच अज मच गया शोर जी,
सारी दुनियां दे विच मच गया शोर जी,
एह तां दूर हो के लगदा ऐ नेड़े,
मैं नच नच होई कमली...
श्याम तेरी मैं खैर मनावां,
ओ मक्कन मिशरी दा भोग लगावां।
ओ अज जागे ने नसीब सुत्ते मेरे,
ढोल बजदा ऐ भगतां दे वेहड़े...
देवी देवता वी शीश निवाउँदे ने,
दर्शन कर सब भाग बनाउँदे ने।
ओ एथे कट्टदे चौरासी वाले गेड़े,
मैं नच नच होई कमली...
अपलोडर – अनिलरामूर्ति, भोपाल
ਢੋਲ ਵੱਜਦਾ ਏ ਭਗਤਾਂ ਦੇ ਵੇਹੜੇ,
ਮੈਂ ਨੱਚ ਨੱਚ ਹੋਈ ਕਮਲੀ ।
ਮੇਰੇ ਗੁਰਾਂ ਅੱਜ ਪਾਏ ਘਰ ਫ਼ੇਰੇ,
ਮੈਂ ਨੱਚ ਨੱਚ ਹੋਈ ਕਮਲੀ ।
ਦੁਨੀਆਂ ਦੇ ਸੋਹਣੇ ਮੇਰੇ ਸੋਹਣੇ ਤੋਂ ਥੱਲੇ,
ਰੂਪ ਏਹਦਾ ਦੇਖ ਸਾਰੇ ਹੋ ਜਾਣ ਝੱਲੇ ।
ਏਹ ਤਾਂ ਦਿੱਸਦਾ ਏ ਚਾਰ ਚੁਫ਼ੇਰੇ,
ਮੈਂ ਨੱਚ ਨੱਚ ਹੋਈ ਕਮਲੀ...
ਗਲ਼ੀ ਗਲ਼ੀ ਵਿੱਚ ਅੱਜ ਮੱਚ ਗਿਆ ਸ਼ੋਰ ਜੀ,
ਸਾਰੀ ਦੁਨੀਆਂ ਦੇ ਵਿੱਚ ਮੱਚ ਗਿਆ ਸ਼ੋਰ ਜੀ,
ਏਹ ਤਾਂ ਦੂਰ ਹੋ ਕੇ ਲੱਗਦਾ ਏ ਨੇੜੇ,
ਮੈਂ ਨੱਚ ਨੱਚ ਹੋਈ ਕਮਲੀ...
ਸ਼ਿਆਮ ਤੇਰੀ ਮੈਂ ਖ਼ੈਰ ਮਨਾਵਾਂ,
ਓ ਮੱਖਣ ਮਿਸ਼ਰੀ ਦਾ ਭੋਗ ਲਗਾਵਾਂ ।
ਓ ਅੱਜ ਜਾਗੇ ਨੇ ਨਸੀਬ ਸੁੱਤੇ ਮੇਰੇ,
ਢੋਲ ਵੱਜਦਾ ਏ ਭਗਤਾਂ ਦੇ ਵੇਹੜੇ...
ਦੇਵੀ ਦੇਵਤਾ ਵੀ ਸ਼ੀਸ਼ ਨਿਵਾਉਂਦੇ ਨੇ,
ਦਰਸ਼ਨ ਕਰ ਸਭ ਭਾਗ ਬਣਾਉਂਦੇ ਨੇ ।
ਓ ਏਥੇ ਕੱਟਦੇ ਚੌਰਾਸੀ ਵਾਲੇ ਗੇੜੇ,
ਮੈਂ ਨੱਚ ਨੱਚ ਹੋਈ ਕਮਲੀ...
ਅਪਲੋਡਰ- ਅਨਿਲਰਾਮੂਰਤੀਭੋਪਾਲ