धुन – "तेरियां मुहब्बतां ने मार सुट्टिया"
दिल जान तेरे उत्ते वार सुट्टिया, ओ हारां वालिया।
तेरे जेहा सोहणा मैंनूं नहींओं लब्बिया, ओ हारां वालिया।
तेरियां अदावां बड़ीआं मनमोहणियां,
हर पासे गल्लां होण अज तेरियां।
चन्न तारे तेरे अगे फिक्के सोहणिया, ओ हारां वालिया।
दिल जान तेरे उत्ते वार सुट्टिया...
जादू तेरी अखियां दा ऐसा छा गया,
तेरे विचों सोहणिया मैं रब्ब पा लिया।
कर दित्ती जिंद तेरे नाम सोहणिया, ओ हारां वालिया।
दिल जान तेरे उत्ते वार सुट्टिया...
तेरियां दीवानियां दा एहीओं कहिणा ऐ,
हर वेले श्यामा तेरे कोल रहिणा ऐ।
तेरे नाल साडियां ने शान सोहणिया, ओ हारां वालिया।
दिल जान तेरे उत्ते वार सुट्टिया...
अपलोडर – अनिलरामूर्ति, भोपाल
ਧੁਨ- ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ
ਦਿਲ ਜਾਨ ਤੇਰੇ ਉੱਤੇ ਵਾਰ ਸੁੱਟਿਆ, ਓ ਹਾਰਾਂ ਵਾਲਿਆ ।
ਤੇਰੇ ਜੇਹਾ ਸੋਹਣਾ ਮੈਨੂੰ ਨਹੀਓਂ ਲੱਭਿਆ, ਓ ਹਾਰਾਂ ਵਾਲਿਆ ।
ਤੇਰੀਆਂ ਅਦਾਵਾਂ ਬੜੀਆਂ ਮਨਮੋਹਣੀਆਂ,
ਹਰ ਪਾਸੇ ਗੱਲਾਂ ਹੋਣ ਅੱਜ ਤੇਰੀਆਂ ।
ਚੰਨ ਤਾਰੇ ਤੇਰੇ ਅੱਗੇ ਫ਼ਿੱਕੇ ਸੋਹਣਿਆ, ਓ ਹਾਰਾਂ ਵਾਲਿਆ ।
ਦਿਲ ਜਾਨ ਤੇਰੇ ਉੱਤੇ ਵਾਰ ਸੁੱਟਿਆ...
ਜਾਦੂ ਤੇਰੀ ਅੱਖੀਆਂ ਦਾ ਐਸਾ ਛਾ ਗਿਆ,
ਤੇਰੇ ਵਿੱਚੋਂ ਸੋਹਣਿਆ ਮੈਂ ਰੱਬ ਪਾ ਲਿਆ ।
ਕਰ ਦਿੱਤੀ ਜਿੰਦ ਤੇਰੇ ਨਾਮ ਸੋਹਣਿਆ, ਓ ਹਾਰਾਂ ਵਾਲਿਆ ।
ਦਿਲ ਜਾਨ ਤੇਰੇ ਉੱਤੇ ਵਾਰ ਸੁੱਟਿਆ...
ਤੇਰਿਆਂ ਦੀਵਾਨਿਆਂ ਦਾ ਏਹੀਓ ਕਹਿਣਾ ਏ,
ਹਰ ਵੇਲੇ ਸ਼ਿਆਮਾ ਤੇਰੇ ਕੋਲ ਰਹਿਣਾ ਏ ।
ਤੇਰੇ ਨਾਲ ਸਾਡੀਆਂ ਨੇ ਸ਼ਾਨ ਸੋਹਣਿਆ, ਓ ਹਾਰਾਂ ਵਾਲਿਆ ।
ਦਿਲ ਜਾਨ ਤੇਰੇ ਉੱਤੇ ਵਾਰ ਸੁੱਟਿਆ...
ਅਪਲੋਡਰ- ਅਨਿਲਰਾਮੂਰਤੀਭੋਪਾਲ