कदे बोल वे बनेरे उत्ते कावां

कदे बोल वे बनेरे उते कावा मैं अरज सुनावा,
वे एक वारी गुरा नु मिला दे, मेरे गुरा नु,
तेनु कूट कूट चुरिया खुआवा वे कदे ना भुलावा,
वे एक वारी गुरा नु मिला दे मेरे गुरा नु,

बहुत चिरा तो प्यासिया अखियाँ,
दिल दे विच कई आसा राखियाँ,
होण मेरे ते वी ठंडिया एहे छावा मैं देवागी दुआवा,
वे एक वारी गुरुआ नु मिला दे मेरे गुरुआ नु,
कदे बोल वे बनेरे उत्ते कावां .......

जेह्दे गुरा दा दर्शन कर गए,
ओह ता भव सागर तो तर गए,
सतिगुरु नु मैं हर पल चाहवा मैं नित महिमा गावा,
वे एक वारी गुरुआ नु मिला दे मेरे गुरु नु,
कदे बोल वे बनेरे उत्ते कावां  ............

नैन मेरे जे दर्शन पावन,
मेरे वी दुःख कटे जावन,
बाबी मेहटा वाले वांगु ताका राहवा वे सचिया सुनावा,
वे एक वारी गुरुआ नु मिला दे मेरे गुरुआ नु,
कदे बोल वे बनेरे उत्ते कावां ...........

ਕਦੇ ਬੋਲ ਵੇ ਬਨੇਰੇ ਉੱਤੇ ਕਾਵਾਂ, ਮੈਂ ਅਰਜ਼ ਸੁਣਾਵਾਂ,
ਵੇ ਇੱਕ ਵਾਰੀ ਗੁਰਾਂ ਨੂੰ ਮਿਲਾ ਦੇ, ਮੇਰੇ ਗੁਰਾਂ ਨੂੰ
ਤੈਨੂੰ ਕੁੱਟ ਕੁੱਟ ਚੂਰੀਆਂ ਖੁਆਵਾਂ, ਵੇ ਕਦੇ ਨਾ ਭੁਲਾਵਾਂ
ਵੇ ਇੱਕ ਵਾਰੀ ਗੁਰਾਂ ਨੂੰ ਮਿਲਾ ਦੇ, ਮੇਰੇ ਗੁਰਾਂ ਨੂੰ

ਬਹੁਤ ਚਿਰਾਂ ਤੋਂ, ਪਿਆਸੀਆਂ ਅੱਖੀਆਂ
ਦਿਲ ਦੇ ਵਿਚ ਕਈਂ, ਆਸਾਂ ਰੱਖੀਆਂ
ਹੋਣ ਮੇਰੇ ਤੇ ਵੀ ਠੰਡੀਆਂ ਏਹ ਛਾਵਾਂ, ਮੈਂ ਦੇਵਾਂਗੀ ਦੁਆਵਾਂ
ਵੇ ਇੱਕ ਵਾਰੀ ਗੁਰਾਂ ਨੂੰ ਮਿਲਾ ਦੇ, ਮੇਰੇ ਗੁਰਾਂ ਨੂੰ
ਕਦੇ ਬੋਲ ਵੇ ਬਨੇਰੇ ਉੱਤੇ ਕਾਵਾਂ,,,,,,,,,,,,,,,,

ਜਿਹੜੇ ਗੁਰਾਂ ਦਾ, ਦਰਸ਼ਨ ਕਰ ਗਏ
ਉਹ ਤਾ ਭਵ, ਸਾਗਰ ਤੋਂ ਤਰ ਗਏ
ਸਤਿਗੁਰਾਂ ਨੂੰ ਮੈਂ ਹਰ ਪਲ ਚਾਹਵਾਂ, ਮੈਂ ਨਿਤ ਮਹਿਮਾ ਗਾਵਾਂ
ਵੇ ਇੱਕ ਵਾਰੀ ਗੁਰਾਂ ਨੂੰ ਮਿਲਾ ਦੇ, ਮੇਰੇ ਗੁਰਾਂ ਨੂੰ
ਕਦੇ ਬੋਲ ਵੇ ਬਨੇਰੇ ਉੱਤੇ ਕਾਵਾਂ,,,,,,,,,,,,,,,,

ਨੈਣ ਮੇਰੇ ਜੇ, ਦਰਸ਼ਨ ਪਾਵਣ
ਮੇਰੇ ਵੀ ਦੁੱਖ, ਕੱਟੇ ਜਾਵਣ
ਬੱਬੀ ਮੇਹਟਾਂ ਵਾਲੇ ਵਾਂਗੂ ਤੱਕਾਂ ਰਾਹਵਾਂ, ਵੇ ਸੱਚੀਆਂ ਸੁਣਾਵਾਂ
ਵੇ ਇੱਕ ਵਾਰੀ ਗੁਰਾਂ ਨੂੰ ਮਿਲਾ ਦੇ, ਮੇਰੇ ਗੁਰਾਂ ਨੂੰ
ਕਦੇ ਬੋਲ ਵੇ ਬਨੇਰੇ ਉੱਤੇ ਕਾਵਾਂ,,,,,,,,,,,,,,,,
download bhajan lyrics (1197 downloads)