लगदे तेरे जैकारे रहनगे

जद तक सूरज धरती चन सितारे रेहंगे,
शेरा वालिये लगदे तेरे जयकारे रेहंगे,

सतियुग आया त्रेता आया आया युग द्वापर माँ,
नाल समे दे सारे मिट गये मितियाँ न एक तेरा नाम,
कलयुग विच बी जोता दे चम्क्त्कार रेहंगे,
शेरा वालिये लगदे तेरे जयकारे रेहंगे,

अम्बर विच जीने वी तारे हर तारे ते नाम तेरा,
परभत नदियाँ लेहरा झरने करदे रहन गुणगान तेरा,
तीन लोक विच तेरे ही भवन प्यारे रेहंगे,
शेरा वालिये लगदे तेरे जयकारे रेहंगे,

ना समजी ना समजू कोई तेरी लीला नियारी माँ,
ताहियो ता तेरे दर ते आ के भंडारे दुनिया सारी माँ,
शेल्ली माँ दे खुले सदा भंडारे रेहंगे,
शेरा वालिये लगदे तेरे जयकारे रेहंगे,


ਜਦ ਤਕ ਸੂਰਜ ਧਰਤੀ ਚੰਨ, ਸਿਤਾਰੇ ਰਹਿਣਗੇ,,
ਸ਼ੇਰਾਂ ਵਾਲੀਏ ਲੱਗਦੇ ਤੇਰੇ, ਜੈਕਾਰੇ ਰਹਿਣਗੇ ll

ਸਤਿਯੁੱਗ ਆਇਆ ਤ੍ਰੇਤਾ ਆਇਆ, ਆਇਆ ਯੁੱਗ ਦਵਾਪਰ ਮਾਂ,,
ਨਾਲ ਸਮੇ ਦੇ ਸਾਰੇ ਮਿੱਟ ਗਏ, ਮਿੱਟਿਆਂ ਨਾ ਇੱਕ ਤੇਰਾ ਨਾਮ ll
ਕਲਯੁੱਗ ਵਿਚ ਵੀ ਜੋਤਾਂ ਦੇ, ਚਮਕਾਰੇ ਰਹਿਣਗੇ ll,
ਸ਼ੇਰਾਂ ਵਾਲੀਏ ਲੱਗਦੇ ਤੇਰੇ, ਜੈਕਾਰੇ ਰਹਿਣਗੇ ll

ਅੰਬਰਾਂ ਵਿਚ ਜਿੰਨੇ ਵੀ ਤਾਰੇ, ਹਰ ਤਾਰੇ ਤੇ ਨਾਮ ਤੇਰਾ,,
ਪਰਬਤ ਨਦੀਆਂ ਲਹਿਰਾਂ ਝਰਨੇ, ਕਰਦੇ ਰਹਿਣ ਗੁਣਗਾਣ ਤੇਰਾ ll
ਤਿੰਨ ਲੋਕ ਵਿਚ ਤੇਰੇ ਹੀ ਭਵਨ, ਪਿਆਰੇ ਰਹਿਣਗੇ ll
ਸ਼ੇਰਾਂ ਵਾਲੀਏ ਲੱਗਦੇ ਤੇਰੇ, ਜੈਕਾਰੇ ਰਹਿਣਗੇ ll

ਨਾ ਸਮਝੀ ਨਾ ਸਮਝੂੰ ਕੋਈ, ਤੇਰੀ ਲੀਲਾ ਨਿਆਰੀ ਮਾਂ,,
ਤਾਹੀਓਂ ਤਾਂ ਤੇਰੇ ਦਰ ਤੇ ਆ ਕੇ, ਝੁੱਕਦੀ ਦੁਨੀਆਂ ਸਾਰੀ ਮਾਂ ll
ਸ਼ੈਲੀ  ਮਾਂ ਦੇ ਖੁੱਲੇ ਸਦਾ, ਭੰਡਾਰੇ ਰਹਿਣਗੇ ll
ਸ਼ੇਰਾਂ ਵਾਲੀਏ ਲੱਗਦੇ ਤੇਰੇ, ਜੈਕਾਰੇ ਰਹਿਣਗੇ ll
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (956 downloads)